ਨਵੀਂ ਦਿੱਲੀ : ਬਸਪਾ ਦੇ ਕੁੰਵਰ ਦਾਨਿਸ਼ ਅਲੀ ਨੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਪਠਾਨ’ ਸੰਬੰਧੀ ਉੱਠੇ ਵਿਵਾਦ ਦਾ ਮੁੱਦਾ ਸੋਮਵਾਰ ਲੋਕ ਸਭਾ ‘ਚ ਚੁੱਕਦਿਆਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਸੈਂਸਰ ਬੋਰਡ ਤੋਂ ਮਨਜ਼ੂਰ ਫਿਲਮਾਂ ਸੰਬੰਧੀ ਕਿਸੇ ਤਰ੍ਹਾਂ ਦੀ ਧਮਕੀ ਨਾ ਦਿੱਤੀ ਜਾਵੇ | ਉਨ੍ਹਾ ਕਿਹਾ ਕਿ ਐਤਵਾਰ ਰਾਤ ਫੀਫਾ ਵਿਸ਼ਵ ਕੱਪ ‘ਚ ਸਾਡੇ ਹੀ ਦੇਸ਼ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਟਰਾਫੀ ਦੀ ਘੁੰਡ ਚੁਕਾਈ ਕਰਕੇ ਦੇਸ਼ ਦਾ ਮਾਣ ਵਧਾਇਆ | ਕਈ ਕਲਾਕਾਰਾਂ ਨੇ ਆਪਣੇ ਕੰਮ ਨਾਲ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਮਾਣ ਵਧਾਇਆ ਹੈ, ਪਰ ਸੱਤਾਧਾਰੀ ਧਿਰ ਦੇ ਲੋਕ ਹੀ ਰੰਗ ਦੇ ਆਧਾਰ ‘ਤੇ ਫਿਲਮਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ |


