ਭਰੋਸੇ ਤੋਂ ਬਾਅਦ ਪ ਸ ਸ ਫ ਦਾ ਸੰਘਰਸ਼ ਮੁਲਤਵੀ

0
239

ਚੰਡੀਗੜ੍ਹ. ਇੱਥੇ ਡਾਇਰੈਕਟਰ ਸਿਹਤ ਤੇ ਪਰਵਾਰ ਭਲਾਈ ਵਿਭਾਗ ਪੰਜਾਬ ਦੇ ਸੱਦੇ ‘ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22, ਬੀ ਚੰਡੀਗੜ੍ਹ ਦੇ ਸੱਦੇ ‘ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਮੁੱਖ ਆਗੂਆਂ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਐਡੀਸ਼ਨਲ ਜਨਰਲ ਸਕੱਤਰ ਕਰਤਾਰ ਸਿੰਘ ਪਾਲ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਅਵਤਾਰ ਸਿੰਘ ਗੰਡੂਆਂ, ਚੰਡੀਗੜ੍ਹ (ਹੈਲਥ) ਤੋਂ ਕਿ੍ਸ਼ਨ ਪ੍ਰਸਾਦਿ ਚੰਡੀਗੜ੍ਹ (ਹੈਲਥ), ਰਣਦੀਪ ਸਿੰਘ ਕੋ-ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੀ ਅਗਵਾਈ ਵਿੱਚ ਚੰਗੇ ਮਹੌਲ ਵਿੱਚ ਮੀਟਿੰਗ ਹੋਈ | ਮੀਟਿੰਗ ਵਿੱਚ ਜ਼ਿਲ੍ਹਾ ਫੈਡਰੇਸ਼ਨ ਸੰਗਰੂਰ ਤੋਂ ਨਿਗਾਹੀ ਰਾਮ, ਰਣਜੀਤ ਸਿੰਘ ਭੀਖੀ, ਜਸਵੀਰ ਸਿੰਘ ਪੰਜਗਰਾਈਾ, ਗਗਨਦੀਪ ਨਾਗਰ ਅਤੇ ਗੁਰਪ੍ਰੀਤ ਸਿੰਘ ਘੜੂੰਆਂ (ਮੋਹਾਲੀ) ਸਮੇਤ 20 ਆਗੂ ਸ਼ਾਮਲ ਸਨ, ਵਿਭਾਗ ਦੇ ਰੈਗੂਲਰ ਦਰਜਾ-3 ਅਤੇ 4 ਮੁਲਾਜ਼ਮਾਂ ਅਤੇ ਠੇਕਾ, ਆਊਟਸੋਰਸ ਕਰਮੀਆਂ ਦੀਆਂ ਮੰਗਾਂ, ਮੁਸ਼ਕਲਾਂ ਸੰਬੰਧੀ ਵਿਚਾਰ-ਵਟਾਂਦਰਾ ਹੋਇਆ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਮੰਗ ਕੀਤੀ ਗਈ ਹੈ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਦੀ ਪਾਲਣਾ ਕਰਨ ਸੰਬੰਧੀ, 01/07/2022 ਰਾਹੀਂ ਕੀਤੀਆਂ ਹਦਾਇਤਾਂ ਮੁਤਾਬਿਕ ਕਿਰਤ ਕਾਨੂੰਨਾਂ ਮੁਤਾਬਕ ਸਾਰੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਫੈਸਲਾ ਕੀਤਾ, ਲੰਮੇ ਅਰਸੇ ਤੋਂ ਆਊਟਸੋਰਸ ਅਧੀਨ ਡਿਊਟੀ ਕਰਦੇ ਸਫਾਈ ਸੇਵਕਾਂ ਦਾ ਠੇਕੇਦਾਰਾਂ ਵੱਲੋਂ ਤੁੱਛ ਤਨਖਾਹਾਂ ਦੇ ਕੇ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਨੂੰ ਤੁਰੰਤ ਰੋਕਣ/ਦੋਸ਼ੀ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਯੋਗਤਾ ਪੂਰੀ ਕਰਦੇ ਦਰਜਾਚਾਰ ਸਮੇਤ ਸਮੂਹ ਕੈਟਾਗਿਰੀ ਦੇ ਮੁਲਾਜ਼ਮਾਂ ਨੂੰ ਪਦ-ਉੱਨਤ ਕੀਤਾ ਜਾਵੇਗਾ, ਟਾਇਪ ਟੈਸਟ ਜਲਦੀ ਲਿਆ ਜਾਵੇਗਾ, ਦਰਜਾਚਾਰ ਸਮੇਤ ਸਮੂਹ ਕੈਟਾਗਿਰੀ ਦੀਆਂ 15 ਦਿਨਾਂ ‘ਚ ਸੀਨੀਆਰਤਾ ਸੂਚੀ ਅੱਪ-ਡੇਟ ਕਰਕੇ ਜਾਰੀ ਕੀਤੀਆਂ ਜਾਣਗੀਆਂ, ਦੂਰ-ਦੁਰਾਡੇ ਬਦਲੇ ਦਰਜਾ-3 ਅਤੇ ਦਰਜਾਚਾਰ ਮੁਲਾਜ਼ਮਾਂ ਨੂੰ ਨੇੜੇ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ, ਸਿਵਲ ਸਰਜਨ ਦਫਤਰਾਂ ‘ਚ ਸੇਵਾਦਾਰਾਂ ਦੀ ਘਾਟ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜਣ, ਟੀ ਏ ਬਿੱਲਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਜੀ ਪੀ ਐੱਫ ਦੀਆਂ ਸਟੇਟਮੈਂਟਾਂ ਜਾਰੀ ਕੀਤੀਆਂ ਜਾਣਗੀਆਂ, ਲੈਬਾਰਟਰੀ ਟੈਕਨੀਸ਼ਨ ਦਾ ਕੋਰਸ ਸ਼ੁਰੂ ਕਰਨ ਸੰਬੰਧੀ ਸਰਕਾਰ ਤੋਂ ਪ੍ਰਵਾਨਗੀ ਲਈ ਕੇਸ ਭੇਜਿਆ ਜਾਵੇਗਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਅਤੇ ਐਡੀਸ਼ਨਲ ਜਨਰਲ ਸਕੱਤਰ ਕਰਤਾਰ ਸਿੰਘ ਪਾਲ ਨੇ ਦੱਸਿਆ ਕਿ ਡਾ. ਰਣਜੀਤ ਸਿੰਘ ਡਾਇਰੈਕਟਰ ਸਿਹਤ ਤੇ ਪਰਵਾਰ ਭਲਾਈ ਵਿਭਾਗ ਵੱਲੋਂ ਕਈ ਮੰਗਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਅਤੇ ਬਾਕੀਆਂ ਹਮਦਰਦੀ ਨਾਲ ਵਿਚਾਰ ਕੇ ਜਲਦੀ ਨਿਪਟਾਰਾ ਕਰਨ ਦੇ ਭਰੋਸੇ ਉਪਰੰਤ ਜਥੇਬੰਦੀ ਵੱਲੋਂ ਡਾਇਰੈਕਟਰ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਉਲੀਕਿਆ ਸੰਘਰਸ਼ ਮੀਟਿੰਗ ਦੀ ਪ੍ਰੋਸੀਡਿੰਗ ਤੱਕ ਮੁਲਤਵੀ ਕੀਤਾ ਗਿਆ |

LEAVE A REPLY

Please enter your comment!
Please enter your name here