ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਵਹੀਕਲ ਮਾਰਚ ਕਰਕੇ ਸਰਕਾਰ ਦਾ ਪਿੱਟ ਸਿਆਪਾ

0
355

ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਚੱਲ ਰਹੀਆਂ ਮੰਗਾਂ, ਜਿਵੇਂ ਕਿ ਕੰਟਰੈਕਟ, ਡੇਲੀਵੇਜਿਜ਼, ਆਊਟ ਸੋਰਸ ਸਮੇਤ ਪਾਰਟ ਟਾਈਮ ਕਰਮੀਆਂ ਦੀਆਂ ਸੇਵਾਵਾਂ ਦੀ ਨਿਯਮਤ ਨਿਯੁਕਤੀਆਂ ਕਰਨ ਤੇ 2004 ਦੀ ਪੈਨਸ਼ਨ ਬਹਾਲੀ, 200 ਰੁਪਏ ਜਜੀਆ ਟੈਕਸ ਕੱਟਣਾ ਬੰਦ ਕਰਨ ਅਤੇ 2011 ਵਿੱਚ ਮਿਲੀਆਂ ਵਿਸ਼ੇਸ਼ ਇੰਕਰੀਮੈਂਟ ਬੰਦ ਕਰਨ, ਵਿਭਾਗ ਦੇ ਪੁਨਗਰਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀ ਅਸਾਮੀ ‘ਤੇ ਨਵੀਂ ਭਰਤੀ ਕਰਨ ਲਈ (ਕਲਾਸ ਫੋਰਥ ਸੇਵਾ ਨਿਯਮਤ 1963) ਵਿੱਚ ਸੋਧ ਕਰਕੇ ਵਿਦਿਅਕ ਯੋਗਤਾ ਵਧਾਉਣ ਤੇ ਭਰਤੀ ਤੋਂ ਪਹਿਲਾਂ ਲਿਖਤੀ ਟੈਸਟ ਲੈਣ ਵਰਗੇ ਸਰਕਾਰ ਦੇ 04 ਨਵੰਬਰ ਦੇ ਪੱਤਰ ਨੂੰ ਵਾਪਸ ਕਰਵਾਉਣ ਲਈ ਆਦਿ ਇਸ਼ੂ ਸ਼ਾਮਲ ਕਰਕੇ, ਜਿਸ ਵਿੱਚ ਪੈਨਸ਼ਨਰਾਂ ਦੇ ਇਸ਼ੂ ਵੀ ਸ਼ਾਮਲ ਕੀਤੇ ਗਏ ਹਨ, ਜ਼ਿਲ੍ਹਾ ਸਦਰ ਮੁਕਾਮਾਂ ‘ਤੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਤ ਵਹੀਕਲ ਲਾਂਗ ਮਾਰਚ ਕੀਤੇ ਗਏ ਅਤੇ ਮੰਗਾਂ ਦੇ ਮੈਮੋਰੰਡਮ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ, ਮੁੱਖ ਸਕੱਤਰ ਨੂੰ ਭੇਜੇ ਗਏ | ਇਹਨਾਂ ਮੈਮੋਰੰਡਮਾਂ ਦੀਆਂ ਕਾਪੀਆਂ ਰਾਜਪਾਲ ਪੰਜਾਬ ਅਤੇ ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਮੂਹ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਭੇਜੀਆਂ ਗਈਆਂ | ਵਹੀਕਲ ਲਾਂਗ ਮਾਰਚ ਦੌਰਾਨ ਕੀਤੀਆਂ ਗਈਆਂ ਰੈਲੀਆਂ ਵਿੱਚ ਆਪ ਸਰਕਾਰ ਦਾ ਪਿੱਟ -ਸਿਆਪਾ ਵੀ ਕੀਤਾ ਗਿਆ ਅਤੇ ਮੰਗਾਂ ‘ਤੇ ਗੱਲਬਾਤ ਨਾ ਕਰਨ ‘ਤੇ 26 ਜਨਵਰੀ ਨੂੰ ਕਾਲੇ ਝੰਡਿਆਂ ਨਾਲ ਰੋਸ ਮਾਰਚ ਕਰਨ ਦੇ ਐਲਾਨ ਵੀ ਕੀਤੇ ਗਏ |
ਪਟਿਆਲਾ ਵਿਖੇ ਵਹੀਕਲ ਲਾਂਗ ਮਾਰਚ ਕਰਨ ਲਈ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਮੁਲਾਜ਼ਮ ਸਮੇਤ ਕੱਚੇ ਕਰਮਚਾਰੀ ਰਜਿੰਦਰਾ ਹਸਪਤਾਲ ਵਿਖੇ ਇਕੱਤਰ ਹੋਏ | ਪਹਿਲਾਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਪਰੰਤ ਰੈਲੀ ਕੀਤੀ ਅਤੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਕਿਸ਼ਨ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਜਗਮੋਹਨ ਨੌਲੱਖਾ, ਮਾਧੋ ਲਾਲ ਰਾਹੀ, ਅਸ਼ੋਕ ਬਿੱਟੂ, ਪ੍ਰੀਤਮ ਚੰਦ ਠਾਕੁਰ, ਜਗਤਾਰ ਲਾਲ ਦੀ ਅਗਵਾਈ ਵਿੱਚ ਵਹੀਕਲ ਲਾਂਗ ਮਾਰਚ ਲਾਲ ਝੰਡਿਆਂ ਨਾਲ ਲੈਸ ਹੋ ਕੇ ਸ਼ੁਰੂ ਕੀਤਾ, ਜੋ ਫੁਆਰਾ ਚੌਕ ਤੋਂ ਲੋਅਰ ਮਾਲ, ਮੋਦੀ ਕਾਲਜ, ਬਹੇੜਾ ਰੋਡ, ਅਨਾਰਦਾਨਾ ਚੌਕ ਵਿਖੇ ਰੈਲੀ ਕਰਨ ਉਪਰੰਤ ਧਰਮਪੁਰਾ ਬਜ਼ਾਰ ਹੁੰਦਾ ਹੋਇਆ ਸ਼ੇਰਾਂ ਵਾਲਾ ਗੇਟ ਵਿਖੇ ਰੈਲੀ ਕੀਤੀ ਤੇ ਮਾਲ ਰੋਡ ਤੋਂ ਜ਼ਿਲ੍ਹਾ ਕਚਹਿਰੀਆਂ ਤੇ ਬਾਰਾਂਦਰੀ ਵਿਖੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦਿੱਤਾ | ਉਪਰੰਤ ਖੰਡਾ ਚੌਕ ਰੈਲੀ ਕੀਤੀ ਤੇ ਵਿਧਾਇਕ ਡਾ. ਬਲਬੀਰ ਸਿੰਘ ਦੀ ਰਿਹਾਇਸ਼ੀ ਵਿਖੇ ਪਹੁੰਚ ਕੇ ਮੰਗ ਪੱਤਰ ਦਿੱਤਾ ਤੇ ਹਾਲ ਹੀ ਵਿੱਚ ਪਟਿਆਲ ਸਰਕਾਰੀ ਰਿਹਾਇਸ਼ੀ ਵਿਖੇ ਆਏ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਵੀ ਮੰਗ ਪੱਤਰ ਦਿੱਤਾ, ਉਪਰੰਤ ਵਣ ਵਿਭਾਗ ਦੇ ਦਫਤਰ ਵਣ ਕਾਮਿਆਂ ਦੀਆਂ ਮੰਗਾਂ ਸਮੇਤ ਤਨਖਾਹਾਂ ਸੰਬੰਧੀ ਮੰਗ ਪੱਤਰ ਦਿੱਤਾ | ਵਹੀਕਲ ਲਾਂਗ ਮਾਰਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਪਹੁੰਚ ਕੇ ਸਰਕਾਰ ਦਾ ਪਿੱਟ-ਸਿਆਪਾ ਕਰਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ |
ਇਸ ਮੌਕੇ ਹੋਰ ਜੋ ਆਗੂ ਸ਼ਾਮਲ ਸਨ, ਉਹਨਾਂ ਵਿੱਚ ਬਲਬੀਰ ਸਿੰਘ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਸ਼ਿਵ ਚਰਨ, ਗੌਤਮ ਭਾਰਦਵਾਜ, ਦਰਸ਼ੀ ਕਾਂਤ, ਇੰਦਰਪਾਲ, ਜਸਪਾਲ ਸਿੰਘ, ਅਨਿਲ ਗਾਗਟ, ਤਾਰਾ ਚੰਦ, ਸਤਨਾਮ ਸਿੰਘ, ਅਜੈ ਕੁਮਾਰ ਸਿੱਪਾ, ਰਾਜੇਸ਼ ਗੋਲੂ, ਹਰਬੰਸ ਸਿੰਘ, ਨਿਸ਼ਾ ਰਾਣੀ, ਸੁਭਾਸ਼, ਪ੍ਰਕਾਸ਼ ਸਿੰਘ ਲੁਬਾਣਾ, ਰਾਮ ਕੈਲਾਸ਼, ਹਰਵਿੰਦਰ ਸਿੰਘ, ਅਮਰਨਾਥ ਨਰੜੂ, ਕਿਰਨਪਾਲ, ਰਾਜੇਸ਼ ਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here