25.8 C
Jalandhar
Monday, September 16, 2024
spot_img

ਚੀਨ ਮਾਮਲੇ ‘ਤੇ ਬਹਿਸ ਨਾ ਕਰਾਉਣਾ ਲੋਕਤੰਤਰ ਦਾ ਨਿਰਾਦਰ : ਸੋਨੀਆ

ਨਵੀਂ ਦਿੱਲੀ : ਸੋਨੀਆ ਗਾਂਧੀ ਨੇ ਬੁੱਧਵਾਰ ਕਾਂਗਰਸ ਸੰਸਦੀ ਦਲ ਦੀ ਬੈਠਕ ‘ਚ ਕਿਹਾ ਕਿ ਚੀਨ ਦੇ ਮਾਮਲੇ ‘ਤੇ ਸੰਸਦ ‘ਚ ਚਰਚਾ ਕਰਨ ਤੋਂ ਸਰਕਾਰ ਦਾ ਇਨਕਾਰ ਕਰਨਾ ਵੱਡੀ ਰਾਸ਼ਟਰੀ ਚਿੰਤਾ ਦਾ ਵਿਸ਼ਾ ਹੈ ਅਤੇ ਸਾਡੇ ਲੋਕਤੰਤਰ ਦਾ ਨਿਰਾਦਰ ਹੈ | ਉਨ੍ਹਾ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਕਾਂਗਰਸ ਲਈ ਮੰਦਭਾਗੇ ਰਹੇ, ਹਿਮਾਚਲ ‘ਚ ਪਾਰਟੀ ਦੀ ਸਰਕਾਰ ਬਣੀ ਹੈ, ਜਿੱਥੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਆ ਗਿਆ ਹੈ | ਇਸ ਦੌਰਾਨ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ‘ਤੇ ਸੰਸਦ ‘ਚ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles