ਕਾਨਪੁਰ : ਪੁਲਸ ਨੇ ਦੱਸਿਆ ਕਿ ਕਾਨਪੁਰ ਵਿੱਚ ਲੁਟੇਰਿਆਂ ਦੇ ਗਰੋਹ ਨੇ ਭਾਨੁਤੀ ਵਿੱਚ ਭਾਰਤੀ ਸਟੇਟ ਬੈਂਕ (ਐੱਸ ਬੀ ਆਈ) ਦੀ ਸ਼ਾਖਾ ਵਿੱਚੋਂ ਇਕ ਕਰੋੜ ਰੁਪਏ ਦਾ ਸੋਨਾ ਲਾਕਰਾਂ ਵਿਚੋਂ ਲੁੱਟ ਲਿਆ | ਪੁਲਸ ਅਨੁਸਾਰ ਲੁਟੇਰਿਆਂ ਨੇ ਬੈਂਕ ਦੀ ਇਮਾਰਤ ਦੇ ਪਿੱਛੋਂ 10 ਫੁੱਟ ਲੰਮੀ ਸੁਰੰਗ ਪੁੱਟ ਕੇ ਲੁੱਟ ਕੀਤੀ |
ਲੁਟੇਰਿਆਂ ਨੇ ਗੈਸ ਕਟਰ ਨਾਲ ਲਾਕਰ ਖੋਲ੍ਹੇ ਤੇ 1.8 ਕਿਲੋ ਸੋਨਾ ਲੁੱਟ ਲਿਆ | ਲੁਟੇਰਿਆਂ ਨੇ ਬ੍ਰਾਂਚ ਅੰਦਰਲੇ ਇਕ ਸੀ ਸੀ ਟੀ ਵੀ ਕੈਮਰੇ ਦਾ ਰੁਖ ਦੂਜੇ ਪਾਸੇ ਕਰ ਦਿੱਤਾ ਤੇ ਅਲਾਰਮ ਸਿਸਟਮ ਬੰਦ ਕਰ ਦਿੱਤਾ |

