ਸਿਓਲ : ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਡਰੋਨਾਂ ਨੇ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ, ਜਿਸ ਤੋਂ ਬਾਅਦ ਚਿਤਾਵਨੀ ਦਿੰਦੇ ਹੋਏ ਗੋਲੀਬਾਰੀ ਕੀਤੀ ਗਈ |
ਦੱਖਣੀ ਕੋਰੀਆ ਦੇ ਜਾਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਦੇਸ਼ ਦੀ ਸਰਹੱਦ ‘ਚ ਦਾਖਲ ਹੋਏ ਉੱਤਰੀ ਕੋਰੀਆ ਦੇ ਕਈ ਡਰੋਨ ਦੇਖੇ ਗਏ ਅਤੇ ਸਾਲ 2017 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਉੱਤਰ ਕੋਰੀਆ ਦੇ ਕਈ ਡਰੋਨਾਂ ਨੇ ਦੱਖਣੀ ਕੋਰੀਆ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ |


