ਮੁਹਾਲੀ : ਪੰਜਾਬ ‘ਚ ਕੋਰੋਨਾ ਦੇ 38 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਦੇ ਦਰਮਿਆਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੰਗਲਵਾਰ ਮੁਹਾਲੀ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦਾ ਦੌਰਾ ਕਰਕੇ ਅਗਾਊਾ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਸਮੇਤ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਕੁੱਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ | ਸਿਹਤ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ | ਇਲਾਜ ਨਾਲੋਂ ਸਾਵਧਾਨੀ ਵਰਤਣਾ ਬੇਹੱਦ ਜ਼ਰੂਰੀ ਹੈ | ਪੰਜਾਬ ਸਰਕਾਰ ਪਹਿਲਾਂ ਵਾਂਗ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ | ਸਾਰੇ ਸਰਕਾਰੀ ਹਸਪਤਾਲਾਂ ‘ਚ ਸਪੈਸ਼ਲ ਵਾਰਡ ਬਣਾਏ ਗਏ ਹਨ ਅਤੇ ਵੈਕਸੀਨ ਦੀ ਵਿਵਸਥਾ ਵੀ ਕੀਤੀ ਗਈ ਹੈ | ਉਨ੍ਹਾ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ‘ਤੇ ਜਾਣ ਸਮੇਂ ਮਾਸਕ ਜ਼ਰੂਰ ਲਗਾਉਣ ਅਤੇ ਜਿਨ੍ਹਾਂ ਵਿਅਕਤੀਆਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ, ਜ਼ਰੂਰ ਟੀਕਾਕਰਨ ਕਰਵਾਉਣ | ਦੇਸ਼-ਭਰ ਦੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੇ ਕੋਵਿਡ-19 ਖਤਰੇ ਦੇ ਮੱਦੇਨਜ਼ਰ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਮੌਕ ਡਰਿੱਲ ਕੀਤੀ | ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਲੀ ਦੇ ਸਫਦਰਜੰਗ ਸਥਿਤ ਕੇਂਦਰ ਸਰਕਾਰ ਦੇ ਹਸਪਤਾਲ ‘ਚ ਡਰਿੱਲ ਨੂੰ ਦੇਖਿਆ | ਡਰਿੱਲ ਦੌਰਾਨ ਜ਼ਰੂਰੀ ਦਵਾਈਆਂ, ਜੀਵਨ ਬਚਾਉਣ ਵਾਲੇ ਉਪਕਰਨਾਂ, ਬੈੱਡਾਂ ਦੀ ਸਮਰੱਥਾ, ਐਂਬੂਲੈਂਸ ਸੇਵਾਵਾਂ ਦੀ ਉਪਲੱਬਧਤਾ ਦਾ ਜਾਇਜ਼ਾ ਲਿਆ





