ਨਵੀਂ ਦਿੱਲੀ : ਸੜਕੀ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲੇ ਦੀ ਰਿਪੋਰਟ ਮੁਤਾਬਕ 2021 ਵਿਚ ਹੋਏ ਸੜਕ ਹਾਦਸਿਆਂ ‘ਚ 16397 ਲੋਕ ਸੀਟ ਬੈਲਟ ਨਾ ਲਾਉਣ ਕਾਰਨ ਮਾਰੇ ਗਏ | ਇਨ੍ਹਾਂ ਵਿੱਚੋਂ 8438 ਡਰਾਈਵਰ ਤੇ 7959 ਮੁਸਾਫਰ ਸਨ | ਰਿਪੋਰਟ ਮੁਤਾਬਕ 46593 ਲੋਕ ਹੈਲਮਟ ਨਾ ਪਾਉਣ ਕਾਰਨ ਮਾਰੇ ਗਏ | ਇਨ੍ਹਾਂ ਵਿੱਚੋਂ 32877 ਡਰਾਈਵਰ ਤੇ 13716 ਸਵਾਰੀਆਂ ਸਨ | 2021 ਵਿਚ 4 ਲੱਖ 12 ਹਜ਼ਾਰ 432 ਹਾਦਸੇ ਹੋਏ, ਜਿਨ੍ਹਾਂ ਵਿਚ ਇਕ ਲੱਖ 53 ਹਜ਼ਾਰ 972 ਜਾਨਾਂ ਗਈਆਂ ਤੇ 3 ਲੱਖ 84 ਹਜ਼ਾਰ 448 ਲੋਕ ਜ਼ਖਮੀ ਹੋਏ | ਹੈਲਮਟ ਨਾ ਪਾਉਣ ਕਾਰਨ 93 ਹਜ਼ਾਰ 763 ਤੇ ਸੀਟ ਬੈਲਟ ਨਾ ਲਾਉਣ ਕਾਰਨ 39 ਹਜ਼ਾਰ 231 ਲੋਕ ਜ਼ਖਮੀ ਹੋਏ |




