34.1 C
Jalandhar
Friday, October 18, 2024
spot_img

ਕਾਮਰੇਡ ਰੂਪਾ ਨਮਿਤ ਸ਼ਰਧਾਂਜਲੀ ਸਮਾਰੋਹ ਭਲਕੇ

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਪੀ ਏ ਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਐਸੋਸੀਏਸ਼ਨ ਨੇ ਪੀ ਏ ਯੂ ਵਿਖੇ ਐਗਜ਼ੈਕਟਿਵ ਕੌਂਸਲ ਦੀ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਡੀ ਪੀ ਮੌੜ ਨੇ ਕੀਤੀ | ਉਹਨਾ ਜਿੱਥੇ ਲੋਕਲ ਅਤੇ ਪੀ ਏ ਯੂ ਨਾਲ ਸੰਬੰਧਤ ਅਤੇ ਪੰਜਾਬ ਸਰਕਾਰ ਨਾਲ ਸੰਬੰਧਤ ਮਸਲਿਆਂ ਬਾਰੇ ਗੱਲ ਕੀਤੀ, ਉੱਥੇ ਸਦੀਵੀ ਵਿਛੋੜਾ ਦੇ ਗਏ ਅਮਰੀਕਾ ਦੇ ਸ਼ਹਿਰ ਡੈਲਵੇਅਰ ਵਿਚ ਵਸਦੇ ਸਿਰਕੱਢ ਮੁਲਾਜ਼ਮ ਆਗੂ ਆਤੇ ਉੱਘੇ ਸਮਾਜ ਸੇਵੀ ਕਾਮਰੇਡ ਰੂਪ ਸਿੰਘ ਰੂਪਾ ਨਮਿਤ ਸ਼ਰਧਾਂਜਲੀ ਸਮਾਰੋਹ ਕਰਨ ਦਾ ਫੈਸਲਾ ਕੀਤਾ | ਰੂਪਾ ਜੀ ਪਿਛਲੀ 25 ਦਸੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ | ਇਹ ਸਮਾਰੋਹ ਪੀ ਏ ਯੂ ਦੇ ਵਿਦਿਆਰਥੀ ਭਵਨ ਵਿਖੇ 5 ਜਨਵਰੀ ਨੂੰ 11 ਵਜੇ ਕਰਨ ਦਾ ਫੈਸਲਾ ਲਿਆ ਹੈ | ਜਨਰਲ ਬਾਡੀ ਵਿੱਚ ਵੱਡੀ ਗਿਣਤੀ ਵਿਚ ਰਿਟਾਇਰੀ ਸਾਥੀਆਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਜੇ ਐੱਲ ਨਾਰੰਗ ਨੇ ਇਸ ਜਥੇਬੰਦੀ ਦੀ ਸਿਆਣਪ ਅਤੇ ਸਮਝ ਦਾ ਵਾਰ-ਵਾਰ ਜ਼ਿਕਰ ਕੀਤਾ | ਇਸ ਦੀ ਅਗਵਾਈ ਕਾਰਨ ਲੰਮੇ ਸਮੇਂ ਤੋਂ ਮਸਲੇ ਹੱਲ ਹੁੰਦੇ ਆਏ ਹਨ | ਇਹੀ ਜਥੇਬੰਦੀ, ਜੋ ਰੂਪਾ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕਰਦੀ ਤੇ ਚੰਗੇ ਨਤੀਜੇ ਕੱਢਦੀ ਰਹੀ ਹੈ | ਡੀ ਪੀ ਮੌੜ ਨੇ ਕਿਹਾ ਕਿ ਪੀ ਏ ਯੂ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਨੂੰ ਸਿਧਾਂਤ ਰਹਿਤ ਅਤੇ ਤੋੜ-ਮਰੋੜ ਕੇ ਲੰਗੜਾ ਲਾਗੂ ਕੀਤਾ ਜਾ ਰਿਹਾ ਹੈ | ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੁਝ ਨਵੇਂ ਤੇ ਵਿਸ਼ੇਸ਼ ਮਸਲਿਆਂ ਨਾਲ ਮੁਲਾਜ਼ਮਾਂ ਦੀ ਸਾਂਝ ਪੁਆਈ ਤੇ ਉਹਨਾਂ ਦੇ ਹੱਲ ਸੁਝਾਏ | ਹੋਰਨਾਂ ਤੋਂ ਇਲਾਵਾ ਚਰਨ ਸਿੰਘ ਗੁਰਮ ਅਤੇ ਐਗਜ਼ੈਕਟਿਵ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ | ਸ਼ਰਧਾਂਜਲੀ ਸਮਾਰੋਹ ਵਿਚ ਪੀ ਏ ਯੂ ਦੀਆਂ ਜਥੇਬੰਦੀਆਂ ਪੀ ਏ ਯੂ ਇੰਪਲਾਈਜ਼ ਯੂਨੀਅਨ, ਪੀ ਏ ਯੂ ਟੀਚਰਜ਼ ਐਸੋਸੀਏਸ਼ਨ, ਪੀ ਏ ਯੂ ਕਲਾਸ ਫੋਰ ਵਰਕਰ ਯੂਨੀਅਨ, ਗਡਵਾਸੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਗਡਵਾਸੂ ਇੰਪਲਾਈਜ਼ ਯੂਨੀਅਨ ਸਹਿਯੋਗ ਕਰ ਰਹੀਆਂ ਹਨ | ਸਮੂਹ ਪੀ ਏ ਯੂ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਕੱਦਾਵਰ ਆਗੂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਜਾ ਸਕੇ |

Related Articles

LEAVE A REPLY

Please enter your comment!
Please enter your name here

Latest Articles