ਸ਼ਾਮਲੀ : ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਰਾਹੁਲ ਗਾਂਧੀ ਦੀ ਅਗਵਾਈ ‘ਚ ਵੀਰਵਾਰ ਸਵੇਰੇ 6 ਵਜੇ ਸ਼ਾਮਲੀ (ਯੂ ਪੀ) ਦੇ ਪਿੰਡ ਏਲਮ ‘ਚ ਰਾਤ ਰੁਕਣ ਤੋਂ ਬਾਅਦ ਮੁੜ ਸ਼ੁਰੂ ਹੋਈ | ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੌਰਾਨ ਆਪਣੀ ਅਗਲੀ ਮੰਜ਼ਲ ਵੱਲ ਰਵਾਨਾ ਹੋਈ ਯਾਤਰਾ ‘ਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਦੇਖਣ ਨੂੰ ਮਿਲੀ | ਵੱਡੀ ਗਿਣਤੀ ‘ਚ ਲੋਕ ਚਿੱਟੀ ਟੀ-ਸ਼ਰਟ ਪਹਿਨੇ ਦਿਖਾਈ ਦਿੱਤੇ, ਜਿਨ੍ਹਾਂ ‘ਤੇ ਰਾਹੁਲ ਦੀ ਤਸਵੀਰ ਛਪੀ ਹੋਈ ਸੀ |
ਰਾਹੁਲ ਇਕ ਵਾਰ ਫਿਰ ਆਪਣੀ ਚਿੱਟੀ ਟੀ-ਸ਼ਰਟ ‘ਚ ਨਜ਼ਰ ਆਏ | ਯੂ ਪੀ ਨਾਲ ਸੰਬੰਧਤ ਪਾਰਟੀ ਮਾਮਲਿਆਂ ਦੀ ਇੰਚਾਰਜ ਪਿ੍ਅੰਕਾ ਗਾਂਧੀ ਵੀਰਵਾਰ ਵੀ ਯਾਤਰਾ ‘ਚ ਸ਼ਾਮਲ ਨਹੀਂ ਹੋ ਸਕੀ, ਕਿਉਂਕਿ ਉਹ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਕੋਲ ਹੈ |





