ਕਠੂਆ ਜਬਰ-ਜਨਾਹ ਕਾਂਡ ‘ਚ ਸ਼ੁਬਮ ਖਿਲਾਫ ਚਾਰਜਸ਼ੀਟ ਦਾਖਲ

0
203

ਜੰਮੂ : ਸੁਪਰੀਮ ਕੋਰਟ ਵੱਲੋਂ ਬਾਲਗ ਐਲਾਨੇ ਗਏ ਸ਼ੁਬਮ ਸੰਗਰਾ ਨੂੰ ਸਮੂਹਕ ਜਬਰ ਜ਼ਨਾਹ ਅਤੇ ਹੱਤਿਆ ਦੇ ਮਾਮਲੇ ‘ਚ ਰਸਮੀ ਤੌਰ ‘ਤੇ ਚਾਰਜਸ਼ੀਟ ਕੀਤਾ ਗਿਆ ਹੈ | ਉਸ ਨੂੰ ਜੰਮੂ ਅਤੇ ਕਸ਼ਮੀਰ ਪੁਲਸ ਵੱਲੋਂ 2018 ‘ਚ ਕਠੂਆ ‘ਚ ਅੱਠ ਸਾਲਾ ਬੱਚੀ ਨਾਲ ਸਮੂਹਕ ਜਬਰ-ਜ਼ਨਾਹ ਤੇ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ | ਇਸ ਮਾਮਲੇ ਦੀ ਸੁਣਵਾਈ ਪੰਜਾਬ ਦੇ ਪਠਾਨਕੋਟ ‘ਚ ਸ਼ੁਰੂ ਹੋਣ ਦੀ ਉਮੀਦ ਹੈ | ਜੰਮੂ ਤੇ ਕਸ਼ਮੀਰ ਅਪਰਾਧ ਸ਼ਾਖਾ ਨੇ ਕਤਲ, ਬਲਾਤਕਾਰ, ਅਗਵਾ ਅਤੇ ਗਲਤ ਢੰਗ ਨਾਲ ਕੈਦ ਕਰਨ ਨਾਲ ਸੰਬੰਧਤ ਵੱਖ-ਵੱਖ ਧਾਰਾਵਾਂ ਤਹਿਤ ਆਪਣੀ ਚਾਰਜਸ਼ੀਟ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤੀ | ਮਾਮਲੇ ਦੀ ਅਗਲੀ ਸੁਣਵਾਈ 24 ਜਨਵਰੀ ਤੈਅ ਕੀਤੀ ਗਈ ਹੈ | ਸੁਪਰੀਮ ਕੋਰਟ ਦੇ 2018 ਦੇ ਹੁਕਮਾਂ ਅਨੁਸਾਰ ਇਸ ਕੇਸ ਦੀ ਸੁਣਵਾਈ ਪਠਾਨਕੋਟ ਦੀ ਸੈਸ਼ਨ ਅਦਾਲਤ ਕਰੇਗੀ ਅਤੇ ਅਪੀਲੀ ਅਦਾਲਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੋਵੇਗੀ | ਅਪਰਾਧ ਸ਼ਾਖਾ ਵੱਲੋਂ 22 ਨਵੰਬਰ ਦੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੰਗਰਾ ਨੂੰ ਕਠੂਆ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਸੀ | ਚਾਰਜਸ਼ੀਟ ਵਿਚ ਸੰਗਰਾ ਦੀ ਇਸ ਮਾਮਲੇ ਵਿਚ ਕਥਿਤ ਸ਼ਮੂਲੀਅਤ ਦਾ ਵੇਰਵਾ ਦਿੱਤਾ ਗਿਆ ਹੈ | ਇਸ ਵਿਚ ਕਿਹਾ ਗਿਆ ਹੈ ਕਿ ਸੰਗਰਾ ਨੇ ਬੱਚੀ ਨੂੰ ਜ਼ਬਰਦਸਤੀ ਬੇਹੋਸ਼ੀ ਵਾਲੀ ਦਵਾਈ ਪਿਲਾਈ, ਜਿਸ ਦੀ ਓਵਰਡੋਜ਼ ਨਾਲ ਉਸ ਦੀ ਹਾਲਤ ਵਿਗੜ ਗਈ |

LEAVE A REPLY

Please enter your comment!
Please enter your name here