ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਹਵਾਈ ਯਾਤਰਾ

0
249

ਚੰਡੀਗੜ੍ਹ : ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਪਿ੍ੰਸੀਪਲ ਨੇ ਐਲਾਨ ਕੀਤਾ ਸੀ ਕਿ ਜਦ ਵੀ ਇਸ ਸਕੂਲ ਦਾ ਵਿਦਿਆਰਥੀ ਬੋਰਡ ਦੀ ਮੈਰਿਟ ਲਿਸਟ ਵਿਚ ਆਵੇਗਾ ਤਾਂ ਉਹ ਉਸ ਨੂੰ ਆਪਣੇ ਪੱਲਿਓਾ ਭਾਰਤ ਵਿਚ ਕਿਤੇ ਦੀ ਵੀ ਮੁਫਤ ਹਵਾਈ ਯਾਤਰਾ ਕਰਵਾਉਣਗੇ | ਉਨ੍ਹਾ ਇਹ ਐਲਾਨ ਇਸ ਕਰਕੇ ਕੀਤਾ ਸੀ, ਕਿਉਂਕਿ ਇਸ ਸਕੂਲ ਦੇ ਵਿਦਿਆਰਥੀ ਕਿੰਨੇ ਸਾਲ ਬੀਤਣ ਦੇ ਬਾਵਜੂਦ ਮੈਰਿਟ ਲਿਸਟ ਵਿਚ ਨਹੀਂ ਆਏ ਸਨ ਤੇ ਜ਼ਿਆਦਾਤਰ ਵਿਦਿਆਰਥੀ ਗਰੀਬ ਤਬਕੇ ਨਾਲ ਸੰਬੰਧਤ ਸਨ |
ਫਿਰੋਜ਼ਪੁਰ ਦੇ ਜ਼ੀਰਾ ਵਿਚ ਸ਼ਹੀਦ ਗੁਰਦਾਸ ਰਾਮ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪਿ੍ੰਸੀਪਲ ਰਾਕੇਸ਼ ਸ਼ਰਮਾ ਦੇ ਇਸ ਪ੍ਰੇਰਨਾਦਾਇਕ ਸੁਨੇਹੇ ਨਾਲ ਚਾਰ ਵਿਦਿਆਰਥੀ 12 ਸਾਲਾਂ ਦੇ ਵਕਫੇ ਬਾਅਦ ਸਟੇਟ ਬੋਰਡ ਇਮਤਿਹਾਨਾਂ ਦੀ ਮੈਰਿਟ ਸੂਚੀ ‘ਚ ਸ਼ਾਮਲ ਹੋਏ ਹਨ | ਪਿ੍ੰਸੀਪਲ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਪਿਛਲੇ 12 ਸਾਲਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੀ ਮੈਰਿਟ ਸੂਚੀ ‘ਚ ਥਾਂ ਨਹੀਂ ਬਣਾ ਰਹੇ ਸਨ | ਪਿ੍ੰਸੀਪਲ ਨੇ ਦੱਸਿਆ ਕਿ ਇਸ ਸਕੂਲ ਦੇ ਦੋ ਵਿਦਿਆਰਥੀ ਹੁਣ ਜਨਵਰੀ ਦੇ ਆਖਰੀ ਹਫਤੇ ਹਵਾਈ ਉਡਾਣ ਰਾਹੀਂ ਅੰਮਿ੍ਤਸਰ ਤੋਂ ਦਿੱਲੀ ਜਾਣਗੇ | ਇਹ ਵਿਦਿਆਰਥੀ ਰਾਸ਼ਟਰਪਤੀ ਭਵਨ, ਲਾਲ ਕਿਲ੍ਹਾ ਅਤੇ ਹੋਰ ਥਾਵਾਂ ਦਾ ਦੌਰਾ ਕਰਨਗੇ | ਉਨ੍ਹਾ ਦੱਸਿਆ ਕਿ ਜਦੋਂ ਉਹ ਸਾਲ 2019 ‘ਚ ਇਸ ਸਕੂਲ ਵਿਚ ਆਏ ਸਨ ਤਾਂ ਇਸ ਸਕੂਲ ਦਾ ਜ਼ਿਲ੍ਹੇ ਦੇ 56 ਸਕੂਲਾਂ ਵਿੱਚੋਂ 48ਵਾਂ ਰੈਂਕ ਸੀ, ਪਰ ਹੁਣ ਪਹਿਲੇ ਸਥਾਨ ‘ਤੇ ਹੈ |

LEAVE A REPLY

Please enter your comment!
Please enter your name here