ਫਿਰੋਜ਼ਪੁਰ : 44 ਸਾਲਾ ਲੈਫਟੀਨੈਂਟ ਕਰਨਲ ਨੇ 42 ਸਾਲਾ ਪਤਨੀ ਦੇ ਮੱਥੇ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਤੇ ਫਿਰ ਖੁਦ ਵੀ ਖੁਦਕੁਸ਼ੀ ਕਰ ਲਈ | ਘਟਨਾ ਐਤਵਾਰ ਰਾਤ ਸਵਾ 9 ਵਜੇ ਦੀ ਹੈ | ਹਿਮਾਚਲ ਦਾ ਲੈਫਟੀਨੈਂਟ ਕਰਨਲ ਨਿਸ਼ਾਂਤ ਉੱਤਰਾਖੰਡ ਦੀ ਪਤਨੀ ਡਿੰਪਲ ਨੂੰ ਮਾਰ ਕੇ ਯੂਨਿਟ ਦੇ ਮੰਦਰ ਗਿਆ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ | ਅਧਿਕਾਰੀਆਂ ਨੇ ਪਤਨੀ ਨਾਲ ਸੰਪਰਕ ਕੀਤਾ ਤਾਂ ਕੋਈ ਜਵਾਬ ਨਹੀਂ ਮਿਲਿਆ | ਜਾ ਕੇ ਦੇਖਿਆ ਤਾਂ ਉਹ ਮਰੀ ਪਈ ਸੀ | ਲੈਫਟੀਨੈਂਟ ਨੇ ਪਿੱਛੇ ਛੱਡੇ ਖੁਦਕੁਸ਼ੀ ਨੋਟ ਵਿਚ ਕਿਹਾ ਹੈ ਕਿ ਆਪਸੀ ਕਲੇਸ਼ ਕਾਰਨ ਉਸ ਨੇ ਪਤਨੀ ਨੂੰ ਮਾਰਿਆ |
ਫੌਜ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਜੋੜੇ ਵਿਚਾਲੇ ਸੁਲ੍ਹਾ-ਸਫਾਈ ਦੇ ਜਤਨ ਕੀਤੇ ਜਾ ਰਹੇ ਸਨ |




