ਤਾਮਿਲਨਾਡੂ ਸਰਕਾਰ ਤੇ ਰਾਜਪਾਲ ਵਿਚਾਲੇ ਰੱਫੜ ਵਧਿਆ

0
310

ਚੇਨਈ : ਹੁਕਮਰਾਨ ਡੀ ਐੱਮ ਕੇ ਅਤੇ ਰਾਜ ਭਵਨ ਵਿਚਾਲੇ ਰੱਫੜ ਨਵੀਂ ਨਿਵਾਣ ਛੂਹ ਗਿਆ, ਜਦੋਂ ਸੋਮਵਾਰ ਰਾਜਪਾਲ ਆਰ ਐੱਨ ਰਵੀ ਨੇ ਅਸੰਬਲੀ ਵਿਚ ਸਰਕਾਰ ਵੱਲੋਂ ਤਿਆਰ ਭਾਸ਼ਣ ਦੇ ਕੁਝ ਹਿੱਸੇ ਛੱਡ ਦਿੱਤੇ ਅਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਮਤਾ ਪੇਸ਼ ਕਰ ਦਿੱਤਾ ਕਿ ਰਾਜਪਾਲ ਨੇ ਸਰਕਾਰ ਦੇ ਭਾਸ਼ਣ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ, ਉਹ ਸਦਨ ਦੀ ਕਾਰਵਾਈ ਵਿੱਚੋਂ ਕੱਢ ਦਿੱਤੀਆਂ ਜਾਣ |
ਰਵੀ ਦੇ ਭਾਸ਼ਣ ਤੋਂ ਬਾਅਦ ਸਟਾਲਿਨ ਨੇ ਅਫਸੋਸ ਪ੍ਰਗਟਾਇਆ ਕਿ ਰਾਜਪਾਲ ਨੇ ਕੁਝ ਹਿੱਸੇ ਛੱਡ ਦਿੱਤੇ | ਉਨ੍ਹਾ ਵੱਲੋਂ ਪੇਸ਼ ਮਤਾ ਪਾਸ ਕਰ ਦਿੱਤੇ ਜਾਣ ਤੋਂ ਬਾਅਦ ਰਾਜਪਾਲ ਸਦਨ ਵਿੱਚੋਂ ਨਿਕਲ ਗਏ | ਅਸੰਬਲੀ ਦੇ ਇਤਿਹਾਸ ਵਿਚ ਇੰਜ ਸ਼ਾਇਦ ਪਹਿਲੀ ਵਾਰ ਹੋਇਆ | ਰਾਜਪਾਲ ਨੇ ‘ਦ੍ਰਾਵਿੜੀਅਨ ਮਾਡਲ’ ਸ਼ਬਦ ਨਹੀਂ ਬੋਲੇ ਅਤੇ ਕੁਝ ਮਾਮਲਿਆਂ ‘ਤੇ ਆਪਣੀਆਂ ਗੱਲਾਂ ਕਹੀਆਂ |
ਰਵੀ ਨੇ ਸਾਲ ਦੇ ਪਹਿਲੇ ਅਜਲਾਸ ਦੀ ਸ਼ੁਰੂਆਤ ਹੁਕਮਰਾਨ ਡੀ ਐੱਮ ਕੇ ਦੀਆਂ ਸਹਿਯੋਗੀ ਪਾਰਟੀਆਂ ਕਾਂਗਰਸ, ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਵਿਧਾਇਕਾਂ ਵੱਲੋਂ ਉਨ੍ਹਾ ਖਿਲਾਫ ਨਾਅਰੇਬਾਜ਼ੀ ਦਰਮਿਆਨ ਕੀਤੀ | ਭਾਜਪਾ ਵਿਧਾਇਕ ਵਨੰਤੀ ਸ੍ਰੀਨਿਵਾਸਨ ਨੇ ਦੋਸ਼ ਲਾਇਆ ਕਿ ਸਰਕਾਰ ਨੇ ਭਾਸ਼ਣ ਦੀ ਤਿਆਰੀ ਵਿਚ ਰਾਜ ਭਵਨ ਦੀ ਸਹਿਮਤੀ ਨਹੀਂ ਲਈ | ਉਨ੍ਹਾ ਰਵੀ ਦੀ ਹਮਾਇਤ ਕਰਦਿਆਂ ਡੀ ਐੱਮ ਕੇ ਹਕੂਮਤ ‘ਤੇ ਹਮਲਾ ਕੀਤਾ |

LEAVE A REPLY

Please enter your comment!
Please enter your name here