ਡੇਰਾ ਬੱਸੀ : ਇਥੋਂ ਦੇ ਫੋਕਲ ਪੁਆਇੰਟ ‘ਚ ਹਰਬਲ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ ਵਿਚ ਅੱਗ ਲੱਗਣ ਮਗਰੋਂ ਧਮਾਕੇ ਨਾਲ ਜੀ ਐੱਮ ਵੇਦ ਪ੍ਰਕਾਸ਼ ਸ਼ਰਮਾ ਤੇ ਏ ਜੀ ਐੱਮ ਨਿਤਿਨ ਕੁਮਾਰ ਜ਼ਖ਼ਮੀ ਹੋ ਗਏ | ਫੈਕਟਰੀ ਵਿਚ ਵੈਲਡਿੰਗ ਚੱਲ ਰਹੀ ਸੀ ਕਿ ਬੁਆਇਲਰ ਨੂੰ ਅੱਗ ਲੱਗ ਗਈ | ਅਸਿਸਟੈਂਟ ਫਾਇਰ ਅਫਸਰ ਬਲਜੀਤ ਸਿੰਘ ਨੇ ਕਿਹਾ ਕਿ ਫਾਇਰ ਬਿ੍ਗੇਡ ਨੂੰ ਸਾਢੇ 11 ਵਜੇ ਸੂਚਨਾ ਮਿਲੀ ਸੀ, ਜਿਸ ਮਗਰੋਂ ਉਹ ਤੁਰੰਤ ਮੌਕੇ ‘ਤੇ ਪਹੁੰਚ ਗਏ, ਪਰ ਫੈਕਟਰੀ ਪ੍ਰਬੰਧਕਾਂ ਵੱਲੋਂ ਪਹਿਲਾਂ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ | ਹਾਦਸੇ ਮਗਰੋਂ ਏ ਐੱਸ ਪੀ ਡਾਕਟਰ ਦਰਪਣ ਆਹਲੂਵਾਲੀਆ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਲਈ ਫੋਰੈਂਸਿਕ ਟੀਮ ਬੁਲਾਈ ਗਈ ਸੀ |