ਨਵੀਂ ਦਿੱਲੀ : ਘਰ ਖਰੀਦਦਾਰਾਂ ਨਾਲ ਧੋਖਾਧੜੀ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਈ ਡੀ ਨੇ ਪੰਜਾਬ ਦੇ ਰੀਅਲ ਅਸਟੇਟ ਸਮੂਹ ਖਿਲਾਫ ਹਾਲ ਹੀ ਵਿਚ ਮਾਰੇ ਛਾਪਿਆਂ ਦੌਰਾਨ ਔਡੀ ਕਾਰ, 85 ਲੱਖ ਰੁਪਏ ਤੇ ਕਈ ਦਸਤਾਵੇਜ਼ ਜ਼ਬਤ ਕੀਤੇ ਹਨ |
ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ 3 ਜੂਨ ਨੂੰ ਚੰਡੀਗੜ੍ਹ, ਅੰਬਾਲਾ, ਪੰਚਕੂਲਾ, ਮੁਹਾਲੀ ਅਤੇ ਦਿੱਲੀ ਵਿਚ 19 ਸਥਾਨਾਂ ‘ਤੇ ਗੁਪਤਾ ਬਿਲਡਰਜ਼ ਐਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰਾਂ ਸਤੀਸ਼ ਗੁਪਤਾ ਅਤੇ ਪ੍ਰਦੀਪ ਗੁਪਤਾ ਤੋਂ ਇਲਾਵਾ ਗਰੁੱਪ ਐਸੋਸੀਏਟਸ ਬਾਜਵਾ ਡਿਵੈਲਪਰਜ਼ ਲਿਮਟਿਡ, ਕੁਮਾਰ ਬਿਲਡਰਜ਼, ਵਿਨਮੇਹਤਾ ਫਿਲਮਜ਼ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰਾਂ ਜਰਨੈਲ ਸਿੰਘ ਬਾਜਵਾ, ਨਵਰਾਜ ਮਿੱਤਲ ਅਤੇ ਵਿਸ਼ਾਲ ਗਰਗ ‘ਤੇ ਛਾਪੇਮਾਰੀ ਕੀਤੀ ਗਈ ਸੀ | ਪੰਜਾਬ ਪੁਲਸ ਨੇ ਇਨ੍ਹਾਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਇਨ੍ਹਾਂ ਨੇ ਮਿਲੀਭੁਗਤ ਕਰਕੇ ਨਾ ਤਾਂ ਫਲੈਟ, ਪਲਾਟ, ਵਪਾਰਕ ਯੂਨਿਟ ਦਿੱਤੇ ਅਤੇ ਨਾ ਹੀ ਘਰ ਖਰੀਦਦਾਰਾਂ/ਨਿਵੇਸ਼ਕਾਂ ਨੂੰ 325 ਕਰੋੜ ਰੁਪਏ ਵਾਪਸ ਕੀਤੇ |