ਨੇਪਾਲ ‘ਚ ਜਹਾਜ਼ ਹਾਦਸਾ, 68 ਮੌਤਾਂ, ਸਿਆਣੇ ਪਾਇਲਟ ਨੇ ਕਾਲੋਨੀ ‘ਤੇ ਡਿਗਣੋਂ ਬਚਾ ਲਿਆ

0
212

ਕਠਮੰਡੂ : ਨੇਪਾਲ ‘ਚ ਕਠਮੰਡੂ ਤੋਂ ਪੋਖਰਾ ਜਾ ਰਿਹਾ ਜਹਾਜ਼ ਡਿੱਗ ਪੈਣ ਨਾਲ ਘੱਟੋ-ਘੱਟ 68 ਜਣਿਆਂ ਦੀ ਮੌਤ ਹੋ ਗਈ | ਜਹਾਜ਼ ਪੋਖਰਾ ਹਵਾਈ ਅੱਡੇ ‘ਤੇ ਉਤਰਦੇ ਸਮੇਂ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਹਾਦਸਾਗ੍ਰਸਤ ਹੋਇਆ | ਯੇਤੀ ਏਅਰਲਾਈਨ ਦੇ ਤਰਜਮਾਨ ਸੁਦਰਸ਼ਨ ਬਾਰਤੌਲਾ ਨੇ ਕਿਹਾ ਕਿ ਜਹਾਜ਼ ‘ਚ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ | ਹਾਦਸੇ ਮਗਰੋਂ ਜਹਾਜ਼ ਦੇ ਟੁਕੜੇ ਹੋ ਗਏ | ਜਹਾਜ਼ ‘ਚ ਪੰਜ ਭਾਰਤੀ ਸਵਾਰ ਸਨ | ਇਨ੍ਹਾਂ ਤੋਂ ਇਲਾਵਾ ਵਿਦੇਸ਼ੀ ਯਾਤਰੀਆਂ ‘ਚ ਰੂਸ ਦੇ 4, ਦੱਖਣੀ ਕੋਰੀਆ ਦੇ 2 ਜਦਕਿ ਆਇਰਲੈਂਡ, ਆਸਟਰੇਲੀਆ, ਅਰਜਨਟੀਨਾ ਅਤੇ ਫਰਾਂਸ ਦਾ ਇੱਕ-ਇੱਕ ਯਾਤਰੀ ਸੀ | ਨੇਪਾਲ ਏਵੀਏਸ਼ਨ ਅਥਾਰਟੀ ਦੇ ਅਧਿਕਾਰੀ ਨੇ ਕਿਹਾ ਕਿ ਛੋਟੇ ਹਿਮਾਲੀਅਨ ਦੇਸ਼ ‘ਚ ਕਰੀਬ ਪੰਜ ਸਾਲਾਂ ‘ਚ ਇਹ ਸਭ ਤੋਂ ਭਿਆਨਕ ਹਾਦਸਾ ਹੈ |
ਜਹਾਜ਼ ਲੈਂਡਿੰਗ ਤੋਂ ਮਹਿਜ਼ 10 ਸਕਿੰਟ ਪਹਿਲਾਂ ਪਹਾੜੀ ਨਾਲ ਟਕਰਾਇਆ | ਇਸ ਨਾਲ ਉਸ ਨੂੰ ਅੱਗ ਲਗ ਗਈ ਤੇ ਉਹ ਖਾਈ ‘ਚ ਡਿੱਗ ਪਿਆ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਾਲੋਨੀ ‘ਤੇ ਡਿੱਗਣਾ ਸੀ, ਪਰ ਪਾਇਲਟ ਨੇ ਉਸ ਨੂੰ ਮੋੜ ਕੇ ਖਾਈ ਵੱਲ ਲੈ ਆਂਦਾ | ਇਸ ਤਰ੍ਹਾਂ ਉਸ ਨੇ ਜ਼ਮੀਨ ‘ਤੇ ਹੋਣ ਵਾਲੀ ਭਾਰੀ ਤਬਾਹੀ ਬਚਾ ਲਈ | ਦੋ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ, ਜਿਹੜੇ ਮਛੇਰੇ ਸਨ |

LEAVE A REPLY

Please enter your comment!
Please enter your name here