25.8 C
Jalandhar
Monday, September 16, 2024
spot_img

ਨੇਪਾਲ ਦੇ ਸਭ ਤੋਂ ਖ਼ਤਰਨਾਕ ਏਅਰਪੋਰਟ

ਨੇਪਾਲ ਇੱਕ ਖੂਬਸੂਰਤ ਦੇਸ਼ ਹੈ, ਜਿਸ ਨੂੰ ਉੱਚੇ ਅਤੇ ਸੁੰਦਰ ਪਹਾੜਾਂ ਲਈ ਜਾਣਿਆ ਜਾਂਦਾ ਹੈ | ਏਨਾ ਹੀ ਨਹੀਂ, ਨੇਪਾਲ ਨੂੰ ਆਪਣੇ ਸਭ ਤੋਂ ਖ਼ਤਰਨਾਕ ਏਅਰਪੋਰਟਾਂ ਲਈ ਵੀ ਜਾਣਿਆ ਜਾਂਦਾ ਹੈ | ਇੱਥੇ ਸਥਿਤ ਏਅਰਪੋਰਟ ਇਸ ਤਰ੍ਹਾਂ ਦੀ ਜਗ੍ਹਾ ‘ਤੇ ਹਨ, ਜਿੱਥੇ ਲੈਂਡਿੰਗ ਦੌਰਾਨ ਲੋਕਾਂ ਦੇ ਸਾਹ ਰੁਕ ਜਾਂਦੇ ਹਨ | ਨੇਪਾਲ ਦੇ ਇਹ ਸਾਰੇ ਏਅਰਪੋਰਟ ਏਨੀ ਉਚਾਈ ‘ਤੇ ਹਨ, ਜਿਸ ਬਾਰੇ ਸੋਚਣ ‘ਤੇ ਦਿਲ ਕੰਬ ਜਾਂਦਾ ਹੈ |
ਨੇਪਾਲ ਚਾਰੇ ਪਾਸਿਓਾ ਪਹਾੜੀਆਂ ਨਾਲ ਘਿਰਿਆ ਹੋਇਆ ਦੇਸ਼ ਹੈ | ਇੱਥੇ ਕਈ ਏਅਰਪੋਰਟ ਪੇਂਡੂ ਇਲਾਕਿਆਂ ‘ਚ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਉਪਲੱਬਧ ਨਹੀਂ | ਇਨ੍ਹਾਂ ਏਅਰਪੋਰਟਾਂ ‘ਚ ਮੌਸਮ ਦੀ ਸਥਿਤੀ ਖਰਾਬ ਹੋਣ ਕਾਰਨ ਉਡਾਨ ਭਰਨਾ ਅਤੇ ਲੈਂਡਿੰਗ ਕਰਨਾ ਬੇਹੱਦ ਖ਼ਤਰਨਾਕ ਹੈ, ਜਿਸ ਦੇ ਚਲਦੇ ਇਨ੍ਹਾਂ ਖੇਤਰਾਂ ‘ਚ ਸਿਰਫ਼ ਤਜਰਬੇਕਾਰ ਪਾਇਲਟਾਂ ਨੂੰ ਹੀ ਜਹਾਜ਼ ਉਡਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ |
ਲੁਕਲਾ ਏਅਰਪੋਰਟ : ਲੁਕਲਾ ਨੂੰ ਸਿਰਫ਼ ਨੇਪਾਲ ਹੀ ਨਹੀਂ, ਬਲਕਿ ਦੁਨੀਆ ਦਾ ਸਭ ਤੋਂ ਖ਼ਤਰਨਾਕ ਏਅਰਪੋਰਟ ਮੰਨਿਆ ਜਾਂਦਾ ਹੈ | ਲੁਕਲਾ ਏਅਰਪੋਰਟ ਨੂੰ ਤੇਂਜਿੰਗ ਹਿਲੇਰੀ ਏਅਰਪੋਰਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਹ ਬੇਹੱਦ ਖ਼ਤਰਨਾਕ ਹੋਣ ਕਾਰਨ ਕਾਫ਼ੀ ਮਸ਼ਹੂਰ ਵੀ ਹੈ | ਇਹ ਏਅਰਪੋਰਟ ਐਵਰੈੱਸਟ ਦੇ ਸਭ ਤੋਂ ਨੇੜੇ ਸਥਿਤ ਹੈ | ਜਿਨ੍ਹਾਂ ਲੋਕਾਂ ਨੇ ਬਿਨਾਂ ਟ੍ਰੈਕਿੰਗ ਦੇ ਮਾਊਾਟ ਐਵਰੈੱਸਟ ਪਹੁੰਚਣਾ ਹੈ, ਉਹ ਇਸ ਏਅਰਪੋਰਟ ਤੋਂ ਸਿੱਧਾ ਪਹਾੜ ‘ਤੇ ਪਹੁੰਚ ਸਕਦੇ ਹਨ | ਇਸ ਏਅਰਪੋਰਟ ਤੋਂ ਕਠਮੰਡੂ ਲਈ ਰੋਜ਼ਾਨਾ ਫਲਾਇਟ ਚਲਦੀ ਹੈ, ਪਰ ਮੌਸਮ ਖਰਾਬ ਹੋਣ, ਬੱਦਲ ਹੋਣ ਜਾਂ ਬਹੁਤ ਜ਼ਿਆਦਾ ਹਵਾ ਚੱਲਣ ‘ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਏਅਰਪੋਰਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਸਾਰੀਆਂ ਫਲਾਇਟਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ | ਇਸ ਰਨਵੇ ਦੇ ਕੋਲ 600 ਮੀਟਰ ਡੂੰਘੀ ਖੱਡ ਹੈ |
ਸਿਮੀਕੋਟ ਏਅਰਪੋਰਟ : ਸਿਮੀਕੋਟ ਹਵਾਈ ਅੱਡਾ ਨੇਪਾਲ ਦਾ ਇੱਕਲੌਤਾ ਹਵਾਈ ਅੱਡਾ ਹੈ, ਜੋ ਨੈਸ਼ਨਲ ਰੋਡ ਨੈੱਟਵਰਕ ਨਾਲ ਜੁੜਿਆ ਨਹੀਂ ਹੈ | ਇਹ ਏਅਰਪੋਰਟ 4300 ਮੀਟਰ (14100 ਫੁੱਟ) ਦੀ ਉਚਾਈ ‘ਤੇ ਸਥਿਤ ਹੈ ਅਤੇ ਪੱਛਮੀ ਨੇਪਾਲ ‘ਚ ਡੋਲਪਾ ਜ਼ਿਲ੍ਹੇ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਐਂਟਰੀ ਪੁਆਇੰਟ ਦੇ ਰੂਪ ‘ਚ ਕੰਮ ਕਰਦਾ ਹੈ | ਕਿਸੇ ਵੀ ਵੱਡੇ ਸ਼ਹਿਰ ਜਾਂ ਕਸਬੇ ਤੋਂ ਦੂਰ ਹੋਣ ਕਾਰਨ ਇਸ ਨੂੰ ਨੇਪਾਲ ਦੇ ਸਭ ਤੋਂ ਖ਼ਤਰਨਾਕ ਹਵਾਈ ਅੱਡਿਆਂ ‘ਚੋਂ ਇੱਕ ਮੰਨਿਆ ਜਾਂਦਾ ਹੈ | ਇਸ ਏਅਰਪੋਰਟ ਨੂੰ ‘ਹੁਮਲਾ ਹਵਾਈ ਅੱਡਾ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਸ ਏਅਰਪੋਰਟ ‘ਤੇ ਬਹੁਤ ਘੱਟ ਸੁਵਿਧਾਵਾਂ ਹਨ |
ਤਾਲਚਾ ਏਅਰਪੋਰਟ : ਤਾਲਚਾ ਹਵਾਈ ਅੱਡਾ ਮੁਗੂ ਜ਼ਿਲ੍ਹੇ ਦੇ ਰਾਰਾ ‘ਚ ਸਥਿਤ ਨੇਪਾਲ ਦਾ ਇੱਕ ਖ਼ਤਰਨਾਕ ਹਵਾਈ ਅੱਡਾ ਹੈ | ਇਹ ਏਅਰਪੋਰਟ 2735 ਮੀਟਰ ਦੀ ਉਚਾਈ ‘ਤੇ ਹੈ ਅਤੇ ਇੱਥੇ ਜਿਆਦਾਤਰ ਸਮੇਂ ਬਰਫ਼ ਰਹਿੰਦੀ ਹੈ, ਜਿਸ ਕਾਰਨ ਜਹਾਜ਼ ਤਿਲਕਣ, ਠੰਢ ‘ਚ ਇੰਜਣ ਬੰਦ ਹੋਣ ਦੇ ਨਾਲ ਹੀ ਉਡਾਨ ਦੌਰਾਨ ਹੋਰ ਵੀ ਕਈ ਤਰ੍ਹਾਂ ਦੇ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ |
ਮੁਸਤਾਂਗ ਏਅਰਪੋਰਟ : ਮੁਸਤਾਂਗ ਏਅਰਪੋਰਟ ਨੂੰ ਵੀ ਨੇਪਾਲ ਦੇ ਖ਼ਤਰਨਾਕ ਏਅਰਪੋਰਟ ‘ਚੋਂ ਇੱਕ ਮੰਨਿਆ ਜਾਂਦਾ ਹੈ | ਇਸ ਏਅਰਪੋਰਟ ਨੂੰ ‘ਜੋਮਜੋਮ ਹਵਾਈ ਅੱਡਾ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਇਹ ਏਅਰਪੋਰਟ ਮੁਸਤਾਂਗ ਜ਼ਿਲ੍ਹੇ ਦਾ ਐਂਟਰੀ ਗੇਟ ਹੈ, ਜਿਸ ‘ਚ ਜੋਮਜੋਮ, ਕਾਗਬੇਨੀ ਤਾਂਗਬੇ, ਲੋ ਮੰਥਾਂਗ ਅਤੇ ਮੁਕਤੀਨਾਥ ਮੰਦਰ ਸ਼ਾਮਲ ਹਨ | ਇਹ ਸਮੁੰਦਰੀ ਤਲ ਤੋਂ 2736 ਮੀਟਰ ਦੀ ਉਚਾਈ ‘ਤੇ ਸਥਿਤ ਹੈ | ਮੌਸਮ ਸਾਫ਼ ਰਹਿਣ ‘ਤੇ ਇਸ ਏਅਰਪੋਰਟ ਤੋਂ ਰੋਜ਼ਾਨਾ ਫਲਾਇਟਾਂ ਉਡਦੀਆਂ ਹਨ, ਪਰ ਮੌਸਮ ‘ਚ ਬਦਲਾਅ ਅਤੇ ਤੇਜ਼ ਹਵਾਵਾਂ ਚੱਲਣ ‘ਤੇ ਇਸ ਏਅਰਪੋਰਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ | ਸਵੇਰ ਸਮੇਂ ਇਸ ਪੂਰੇ ਖੇਤਰ ‘ਚ ਬਹੁਤ ਤੇਜ਼ ਹਵਾਵਾਂ ਚੱਲਦੀਆਂ ਹਨ | ਇਸ ਤੋਂ ਇਲਾਵਾ ਪੂਰੇ ਸਾਲ ਇਸ ਏਅਰਪੋਰਟ ‘ਚ ਵਿਜੀਬਿਲਟੀ ਬਹੁਤ ਘੱਟ ਰਹਿੰਦੀ ਹੈ |
ਡੋਲਪਾ ਏਅਰਪੋਰਟ : ਡੋਲਪਾ ਹਵਾਈ ਅੱਡਾ, ਜਿਸ ਨੂੰ ‘ਜੂਫਾਲ ਹਵਾਈ ਅੱਡਾ’ ਵੀ ਕਿਹਾ ਜਾਂਦਾ ਹੈ, ਨੇਪਾਲ ਦਾ ਇੱਕ ਬੇਹੱਦ ਖਤਰਨਾਕ ਹਵਾਈ ਅੱਡਾ ਹੈ | ਇਹ ਏਅਰਪੋਰਟ 2499 ਮੀਟਰ ਦੀ ਉਚਾਈ ‘ਤੇ ਸਥਿਤ ਹੈ | ਇਹ ਏਅਰਪੋਰਟ ਨੇਪਾਲ ਦੇ ਡੋਲਪਾ ਜ਼ਿਲ੍ਹੇ ‘ਚ ਸਥਿਤ ਹੈ |
ਪੋਖਰਾ ਏਅਰਪੋਰਟ : ਪੋਖਰਾ ਹਵਾਈ ਅੱਡੇ ਨੂੰ ਵੀ ਨੇਪਾਲ ਦਾ ਸਭ ਤੋਂ ਖ਼ਤਰਨਾਕ ਹਵਾਈ ਅੱਡਾ ਮੰਨਿਆ ਜਾਂਦਾ ਹੈ | ਇਸ ਏਅਰਪੋਰਟ ਨੂੰ ਇਸ ਸਾਲ 1 ਜਨਵਰੀ 2023 ਨੂੰ ਖੋਲਿ੍ਹਆ ਗਿਆ | ਪੋਖਰਾ ਏਅਰਪੋਰਟ ਕੋਲ ਐਤਵਾਰ 15 ਜਨਵਰੀ ਨੂੰ ਵੱਡਾ ਜਹਾਜ਼ ਹਾਦਸਾ ਹੋਇਆ, ਜਿਸ ‘ਚ ਕਰੂ ਮੈਂਬਰਾਂ ਸਮੇਤ 72 ਯਾਤਰੀ ਸ਼ਾਮਲ ਸਨ | ਇਹ ਜਹਾਜ਼ ਪੋਖਰਾ ਦੇ ਨੇੜੇ ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋ ਗਿਆ | ਨੇਪਾਲੀ ਮੀਡੀਆ ਮੁਤਾਬਕ ਦੁਰਘਟਨਾ ਪੋਖਰਾ ਦੇ ਪੁਰਾਣੇ ਡੋਮੈਸਟਿਕ ਏਅਰਪੋਰਟ ਅਤੇ ਪੋਖਰਾ ਇੰਟਰਨੈਸ਼ਨਲ ਏਅਰਪੋਰਟ ਵਿਚਾਲੇ ਹੋਈ |

Related Articles

LEAVE A REPLY

Please enter your comment!
Please enter your name here

Latest Articles