25.8 C
Jalandhar
Monday, September 16, 2024
spot_img

ਕੌਮੀ ਰਾਜਧਾਨੀ ‘ਚ

ਤਿੰਨ ਸਾਲ ਪਹਿਲਾਂ 2020 ਦੀ ਹਿੰਸਾ ‘ਚ ਉੱਤਰ-ਪੂਰਬੀ ਦਿੱਲੀ ‘ਚ 53 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਮੁਸਲਮਾਨ ਸਨ | ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਦਾ ਨੁਕਸਾਨ ਹੋਇਆ ਸੀ | ਇਸੇ ਖੇਤਰ ਦੇ ਸ਼ਾਹਦਰਾ ‘ਚ ਬ੍ਰਹਮਪੁਰੀ ਇਲਾਕੇ ਦੇ ਕੁਝ ਹਿੱਸਿਆਂ ਵਿੱਚ ਅਜਿਹੇ ਪੋਸਟਰ ਨਜ਼ਰ ਆਏ ਹਨ ਕਿ ਹਿੰਦੂ ਆਪਣੀ ਸੰਪਤੀ ਮੁਸਲਮਾਨਾਂ ਨੂੰ ਨਾ ਵੇਚਣ, ਜੇ ਵੇਚੀ ਤਾਂ ਰਜਿਸਟ੍ਰੇਸ਼ਨ ਦਾ ਵਿਰੋਧ ਕੀਤਾ ਜਾਵੇਗਾ | ਇਲਾਕੇ ਦੇ ਹੀ ਐਡਵੋਕੇਟ ਪ੍ਰਦੀਪ ਸ਼ਰਮਾ ਦੇ ਨਾਂ ‘ਤੇ ਜਾਰੀ ਪੋਸਟਰਾਂ ਵਿੱਚ ਕਿਹਾ ਗਿਆ ਹੈ ਕਿ ਭਵਿੱਖ ‘ਚ ਸਾਰੇ ਲੈਣ-ਦੇਣ ਸਿਰਫ ਹਿੰਦੂਆਂ ਵਿਚਾਲੇ ਹੋਣਗੇ | ਵਿਡੰਬਨਾ ਇਹ ਹੈ ਕਿ ਇਸ ਇਲਾਕੇ ਵਿੱਚ ਹਿੰਸਾ ਹੋਈ ਹੀ ਨਹੀਂ ਸੀ | ਮੁਸਲਮਾਨਾਂ ਨੇ ਹਿੰਦੂ ਭਰਾਵਾਂ ਦਾ ਪੂਰਾ ਖਿਆਲ ਰੱਖਿਆ ਸੀ | ਸ਼ਾਇਦ ਇਹੀ ਗੱਲ ਹਿੰਦੂਤਵੀ ਤੱਤਾਂ ਨੂੰ ਪਚ ਨਹੀਂ ਰਹੀ | ਇਲਾਕੇ ਦੇ ਬਾਲ ਰੋਗ ਮਾਹਰ ਨਫੀਸ ਅਹਿਮਦ ਮੁਤਾਬਕ ਲਗਦਾ ਹੈ ਕਿ ਸੱਤਾਧਾਰੀ ਵੋਟ ਬੈਂਕ ਪੱਕਾ ਕਰਨ ਲਈ ਹੀ ਅਜਿਹਾ ਕਰ ਰਹੇ ਹਨ | ਡਾ. ਅਹਿਮਦ ਦਾ ਕਹਿਣਾ ਹੈ ਕਿ ਗੈਰ-ਮੁਸਲਮ ਆਪਣੀਆਂ ਲੋੜਾਂ ਮੁਤਾਬਕ ਹੌਲੀ-ਹੌਲੀ ਮੁਸਲਮਾਨਾਂ ਨੂੰ ਸੰਪਤੀ ਵੇਚ ਕੇ ਹੋਰਨਾਂ ਇਲਾਕਿਆਂ ਵਿੱਚ ਜਾ ਰਹੇ ਹਨ, ਇਸੇ ਕਰਕੇ ਕੁਝ ਲੋਕ ਕਹਿ ਰਹੇ ਹਨ ਕਿ ਮੁਸਲਮਾਨਾਂ ਨੂੰ ਸੰਪਤੀ ਨਾ ਵੇਚੋ | ਗੈਰ-ਮੁਸਲਮਾਨਾਂ ਦੇ ਹੋਰਨਾਂ ਇਲਾਕਿਆਂ ਵਿੱਚ ਜਾਣ ਦਾ ਵਰਤਾਰਾ ਬ੍ਰਹਮਪੁਰੀ ‘ਚ ਹੀ ਨਹੀਂ, ਹੋਰਨਾਂ ਇਲਾਕਿਆਂ ‘ਚ ਵੀ ਦੇਖਿਆ ਜਾ ਰਿਹਾ ਹੈ | ਮੁਸਲਮਾਨਾਂ ਨੂੰ ਸੰਪਤੀ ਨਾ ਵੇਚਣ ਦੀ ਬ੍ਰਹਮਪੁਰੀ ਵਰਗੀ ਧਮਕੀ ਯਮੁਨਾ ਵਿਹਾਰ ‘ਚ ਵੀ ਲਾਗੂ ਕੀਤੀ ਜਾ ਰਹੀ ਹੈ | ਉਥੇ ਮੁਸਲਮਾਨਾਂ ਨੂੰ ਸੰਪਤੀ ਨਹੀਂ ਖਰੀਦਣ ਦਿੱਤੀ ਜਾਂਦੀ ਤੇ ਕਿਰਾਏ ‘ਤੇ ਮਕਾਨ ਵੀ ਨਹੀਂ ਦਿੱਤੇ ਜਾਂਦੇ | ਬ੍ਰਹਮਪੁਰੀ ‘ਚ ਤਾਂ ਪੋਸਟਰ ਲਾਏ ਗਏ ਹਨ, ਹੋਰਨਾਂ ਇਲਾਕਿਆਂ ‘ਚ ਅਲਿਖਤ ਫਰਮਾਨ ਲਾਗੂ ਕੀਤਾ ਜਾ ਰਿਹਾ ਹੈ |
ਦਰਅਸਲ ਦੇਸ਼ ‘ਤੇੇ ਰਾਜ ਕਰ ਰਹੀ ਭਾਜਪਾ ਦੀ ਮਾਂ ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਉਸ ਨਾਲ ਹਿੰਦੂਆਂ ‘ਚ ਮੁਸਲਮਾਨਾਂ ਪ੍ਰਤੀ ਕੱਟੜਤਾ ਵਧਦੀ ਜਾ ਰਹੀ ਹੈ | ਭਾਗਵਤ ਨੇ ਪਿਛਲੇ ਦਿਨੀਂ ਇਕ ਇੰਟਰਵਿਊ ‘ਚ ਕਿਹਾ ਕਿ ਮੁਸਲਮਾਨ ਚਾਹੁੰਣ ਤਾਂ ਆਪਣੇ ਪੂਰਵਜਾਂ ਦੇ ਧਰਮ ਯਾਨੀ ਕਿ ਆਪਣੇ ਅਸਲੀ ਘਰ ਪਰਤ ਜਾਣ, ਨਾ ਚਾਹੁੰਣ ਤਾਂ ਕੋਈ ਗੱਲ ਨਹੀਂ, ਉਹ ਘਬਰਾਉਣ ਨਾ, ਉਨ੍ਹਾਂ ਲਈ ਜੋ ਹੱਦਾਂ ਤੈਅ ਕੀਤੀਆਂ ਗਈਆਂ ਹਨ, ਉਨ੍ਹਾਂ ਦੇ ਅੰਦਰ ਉਹ ਚੈਨ ਨਾਲ ਰਹਿ ਸਕਦੇ ਹਨ | ਕਹਿਣ ਦਾ ਮਤਲਬ ਉਨ੍ਹਾਂ ਨੂੰ ਉਵੇਂ ਰਹਿਣਾ ਪਵੇਗਾ, ਜਿਵੇਂ ਹਿੰਦੂ ਕਹਿਣਗੇ | ਘੱਟਗਿਣਤੀਆਂ ਦੀ ਬਦਕਿਸਮਤੀ ਹੈ ਕਿ ਉਹ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਦਾ ਮੁਕਾਬਲਾ ਨਹੀਂ ਕਰ ਪਾ ਰਹੀਆਂ | ਜੇ ਉਹ ਕਿਤੇ ਕੁਸਕਦੀਆਂ ਹਨ ਤਾਂ ਪੁਲਸ ਤੇ ਪ੍ਰਸ਼ਾਸਨ ਦਬਾਅ ਦਿੰਦੇ ਹਨ |

Related Articles

LEAVE A REPLY

Please enter your comment!
Please enter your name here

Latest Articles