25.8 C
Jalandhar
Monday, September 16, 2024
spot_img

ਡਾਕਟਰ ‘ਤੇ ਫਾਇਰਿੰਗ ਦੇ ਮਾਮਲੇ ‘ਚ 7 ਗਿ੍ਫਤਾਰ, ਇੱਕ ਮੁਕਾਬਲੇ ‘ਚ ਫੱਟੜ

ਤਲਵੰਡੀ ਸਾਬੋ/ਬਠਿੰਡਾ (ਜਗਦੀਪ ਗਿੱਲ)-ਸਥਾਨਕ ਨਰਸਿੰਗ ਹੋਮ ਦੇ ਡਾਕਟਰ ਦਿਨੇਸ਼ ਬਾਂਸਲ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੀ ਵਾਰਦਾਤ ਦੇ ਸੰਬੰਧ ‘ਚ ਪੁਲਸ ਨੇ ਪ੍ਰਦੀਪ ਸੰਧੂ, ਬੀਨੂੰ, ਦਵਿੰਦਰ ਸਿੰਘ ਉਰਫ ਹੈਪੀ ਬਰਾੜ, ਪਰਮਵੀਰ ਉਰਫ ਪਰਮ, ਸੁਖਪ੍ਰੀਤ ਸਿੰਘ ਉਰਫ ਚੀਨਾ, ਗੁਰਭੇਜ ਸਿੰਘ ਉਰਫ ਮੰਨਾ ਤੇ ਫਤਿਹ ਬਲਵਿੰਦਰ ਸਿੰਘ ਉਰਫ ਬੱਬੂ ਨੂੰ ਗਿ੍ਫਤਾਰ ਕਰ ਲਿਆ ਹੈ | ਇਨ੍ਹਾ ਵਿੱਚੋਂ ਬਹੁਤੇ ਸ਼ਹਿਰ ਦੇ ਪੱਕੇ ਵਸਨੀਕ ਅਤੇ ਕੁੱਝ ਹਾਲ ਅਬਾਦ ਹਨ | ਇਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਪਿਸਤੌਲ 12 ਬੋਰ ਦੇਸੀ ਸਮੇਤ ਚਾਰ ਖੋਲ ਅਤੇ ਛੇ ਰੌਂਦ ਜ਼ਿੰਦਾ 12 ਬੋਰ, ਇੱਕ ਪਸਤੌਲ 315 ਬੋਰ ਸਮੇਤ ਤਿੰਨ ਰੌਂਦ ਜਿੰਦਾ ਤੇ ਇੱਕ ਗੱਡੀ ਬਰਾਮਦ ਕੀਤੀ ਜਾ ਚੁੱਕੀ ਹੈ | ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾ ਵੱਲੋਂ ਡਾਕਟਰ ਦਿਨੇਸ਼ ਬਾਂਸਲ ਤੋਂ ਤਿੰਨ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ | ਜਦੋਂ ਡਾਕਟਰ ਵੱਲੋਂ ਫਿਰੌਤੀ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਸ਼ਨੀਵਾਰ ਉਸ ਉੱਪਰ ਗੋਲੀ ਚਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਘਟਨਾ ਉਪਰੰਤ ਸੀ ਆਈ ਏ ਨੰਬਰ 1 ਅਤੇ ਸੀ ਆਈ ਏ ਨੰਬਰ 2 ਬਠਿੰਡਾ ਸਮੇਤ ਪੁਲਸ ਪਾਰਟੀ ਜਦੋਂ ਇਨ੍ਹਾ ਦੀ ਤਲਾਸ਼ ਵਿੱਚ ਗਸ਼ਤ ਕਰ ਰਹੀ ਸੀ ਤਾਂ ਤਲਵੰਡੀ ਸਾਬੋ ਤੋਂ ਗੁਰੂਸਰ ਰੋਡ ਉਪਰ ਦੋ ਨੌਜਵਾਨਾਂ ਨੇ ਪੁਲਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ | ਪੁਲਸ ਵੱਲੋਂ ਕੀਤੀ ਜੁਆਬੀ ਫਾਇਰਿੰਗ ਦੌਰਾਨ ਬੀਨੂੰ ਸਿੰਘ ਵਾਸੀ ਤਲਵੰਡੀ ਸਾਬੋ ਜ਼ਖਮੀ ਹੋ ਗਿਆ ਅਤੇ ਇਕ ਹੋਰ ਨੌਜਵਾਨ ਦਵਿੰਦਰ ਸਿੰਘ ਉਰਫ ਹੈਪੀ ਬਰਾੜ ਵਾਸੀ ਮਹਿਮਾ ਸਰਜਾ ਮੌਕੇ ਤੋਂ ਭੱਜ ਗਿਆ, ਜਿਸ ਨੂੰ ਬਾਅਦ ਵਿਚ ਸਰਚ ਦੌਰਾਨ ਗਿ੍ਫਤਾਰ ਕਰ ਲਿਆ ਗਿਆ | ਪ੍ਰਦੀਪ ਸਿੰਘ ਸੰਧੂ ਕੁਲਦੀਪ ਨਰੂਆਣਾ ਗੈਂਗ ਦੇ ਨਾਮੀ ਗੈਂਗਸਟਰ ਉਸ ਮਨਦੀਪ ਸਿੰਘ ਮੰਨਾ ਦਾ ਚਚੇਰਾ ਭਰਾ ਹੈ, ਜਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ ਕਾਤਲਾਂ ਨੂੰ ਕਰੋਲਾ ਗੱਡੀ ਮੁਹੱਈਆ ਕਰਵਾਈ ਸੀ |

Related Articles

LEAVE A REPLY

Please enter your comment!
Please enter your name here

Latest Articles