25.8 C
Jalandhar
Monday, September 16, 2024
spot_img

ਕੈਨੇਡਾ ‘ਚ ਅੱਲ੍ਹੜ ਦੀ ਸੜਕ ਹਾਦਸੇ ‘ਚ ਮੌਤ

ਟੋਰਾਂਟੋ : ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ 17 ਸਾਲਾ ਤਰੇਨ ਸਿੰਘ ਲਾਲ ਦੀ ਟੈਸਲਾ ਕਾਰ ਦਾ ਸੰਤੁਲਨ ਵਿਗੜਨ ਨਾਲ ਹੋਏ ਹਾਦਸੇ ਕਾਰਨ ਮੌਤ ਹੋ ਗਈ | 7 ਜਨਵਰੀ ਨੂੰ ਜਦੋਂ ਲੈਂਗਲੇ ਵਿਚ ਫਰੇਜ਼ਰ ਹਾਈਵੇਅ ‘ਤੇ ਇਹ ਹਾਦਸਾ ਹੋਇਆ, ਉਹ ਘਰ ਪਰਤ ਰਿਹਾ ਸੀ |
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨੇ ਯੂਟੀਲਿਟੀ ਪੋਲ ਨਾਲ ਟਕਰਾਉਣ ਤੋਂ ਬਾਅਦ ਵਾੜ ਉਖਾੜ ਦਿੱਤੀ ਤੇ ਦਰੱਖਤ ਡੇਗ ਦਿੱਤਾ | ਅੱਲ੍ਹੜ ਦੀ ਮਾਂ ਸਰਬਜੀਤ ਨੇ ਦੱਸਿਆ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਬੇਟੇ ਨਾਲ ਗੱਲ ਕੀਤੀ ਸੀ | ਪੜ੍ਹਾਈ ਪੂਰੀ ਕਰਕੇ ਉਸ ਦੀ ਇੱਛਾ ਪੁਲਸ ‘ਚ ਭਰਤੀ ਹੋਣ ਦੀ ਸੀ |

ਰੇਡਰ ਅਮਰੀ ਦੀ ਕੈਨੇਡਾ ‘ਚ ਦਿਲ ਦੇ ਦੌਰੇ ਕਾਰਨ ਮੌਤ
ਨਿਹਾਲ ਸਿੰਘ ਵਾਲਾ : ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ (28) ਦੀ ਕੈਨੇਡਾ ਦੇ ਸਰੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਉਸ ਦਾ ਲੰਘੇ ਦਸੰਬਰ ‘ਚ ਉਥੇ ਵਿਆਹ ਹੋਇਆ ਸੀ |

Related Articles

LEAVE A REPLY

Please enter your comment!
Please enter your name here

Latest Articles