ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਦਿੱਲੀ ਵਿਧਾਨ ਸਭਾ ‘ਚ ਫਿਨਲੈਂਡ ‘ਚ ਅਧਿਆਪਕਾਂ ਦੀ ਸਿਖਲਾਈ ਪ੍ਰੋਗਰਾਮ ਦੇ ਮੁੱਦੇ ‘ਤੇ ਕਿਹਾ ਕਿ ਫਿਨਲੈਂਡ ‘ਚ ਅਧਿਆਪਕਾਂ ਦੀ ਸਿਖਲਾਈ ਦੇ ਪ੍ਰਸਤਾਵ ਨੂੰ ਐੱਲ ਜੀ ਦਾ ਇਨਕਾਰ ਜਗੀਰੂ ਮਾਨਸਿਕਤਾ ਦੀ ਮਿਸਾਲ ਹੈ | ਉਨ੍ਹਾ ਕਿਹਾ-ਭਾਵੇਂ ਭਾਜਪਾ ਦੇ ਸੰਸਦ ਮੈਂਬਰਾਂ ਨੇ ਖੁਦ ਵਿਦੇਸ਼ਾਂ ‘ਚ ਪੜ੍ਹਾਈ ਕੀਤੀ ਹੈ ਪਰ ਉਹ ਗਰੀਬ ਬੱਚਿਆਂ ਲਈ ਸਿੱਖਿਆ ਪ੍ਰਣਾਲੀ ‘ਚ ਕੋਈ ਸੁਧਾਰ ਨਹੀਂ ਹੋਣ ਦੇਣਗੇ | ਇਹ ਜਗੀਰੂ ਮਾਨਸਿਕਤਾ ਦੀ ਉਦਾਹਰਣ ਹੈ | ਐਲ ਜੀ ਕੌਣ ਹੈ? ਉਹ ਕਿੱਥੋਂ ਆਇਆ ਹੈ? ਅਸੀਂ ਚੁਣੀ ਹੋਈ ਸਰਕਾਰ ਹਾਂ | ਜੇ ਅਸੀਂ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਉਹ ਫਾਈਲ ਨੂੰ ਰੋਕਣ ਵਾਲਾ ਕੌਣ ਹੈ?
ਸ੍ਰੀ ਕੇਜਰੀਵਾਲ ਨੇ ਦਿੱਲੀ ਦੇ ਐੱਲ ਜੀ ਦੀ ਤੁਲਨਾ ਵਾਇਸਰਾਏ ਨਾਲ ਕੀਤੀ |



