ਵਿਦਿਆਰਥਣ ਦੇ ਦੋਸਤ ਕਾਤਲ ਦੀ ਭਾਲ

0
194

ਬੇਂਗਲੁਰੂ : ਕਰਨਾਟਕ ਪੁਲਸ ਨੇ ਇੱਥੇ 19 ਸਾਲਾ ਕਾਲਜ ਵਿਦਿਆਰਥਣ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਉਹ ਨਿੱਜੀ ਕੰਪਨੀ ਦੇ ਕਰਮਚਾਰੀ ਮਧੂਚੰਦਰ ਦਾ ਪਤਾ ਲਗਾ ਰਹੀ ਹੈ | ਡਿਬੂਰ ਦੇ ਨੇੜੇ ਰਾਸ਼ੀ ਦੀ ਮੰਗਲਵਾਰ ਸ਼ਾਮ ਗਲ ‘ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਚਾਕੂ ਮਾਰਨ ਤੋਂ ਬਾਅਦ ਮਧੂਚੰਦਰ ਮੌਕੇ ਤੋਂ ਫਰਾਰ ਹੋ ਗਿਆ | ਰਾਸ਼ੀ ਆਪਣੀ ਮਾਂ ਅਤੇ ਭੈਣ ਨਾਲ ਰਹਿੰਦੀ ਸੀ ਅਤੇ ਚਾਰ ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋਈ ਹੈ | ਉਸ ਦੀ ਮਾਂ ਪ੍ਰਾਈਵੇਟ ਕਾਲਜ ‘ਚ ਸਹਾਇਕ ਵਜੋਂ ਕੰਮ ਕਰਦੀ ਹੈ | ਮਧੂਚੰਦਰ ਅਤੇ ਰਾਸ਼ੀ ਮਿੱਤਰ ਸਨ, ਪਰ ਇਹ ਜਾਣਨ ਤੋਂ ਬਾਅਦ ਕਿ ਉਹ ਵਿਆਹੁਤਾ ਹੈ ਤੇ ਪਿਤਾ ਹੈ ਤਾਂ ਰਾਸ਼ੀ ਨੇ ਉਸ ਨਾਲੋਂ ਸੰਬੰਧ ਤੋੜ ਲਏ ਸਨ |

LEAVE A REPLY

Please enter your comment!
Please enter your name here