10.5 C
Jalandhar
Tuesday, February 7, 2023
spot_img

ਦੇਖ ਜਵਾਨੀ ਹੈ ਕੁਰਬਾਨ, ਰਾਹੁਲ ਗਾਂਧੀ ਤੇਰੇ ਨਾਲ

ਇੰਦੌਰਾ (ਕਾਂਗੜਾ) : ਕਾਂਗੜਾ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਬੁੱਧਵਾਰ ਖੁਦ ਸੁਰੱਖਿਆ ਘੇਰਾ ਤੋੜਿਆ | ਲੰਚ ਬ੍ਰੇਕ ਦੇ ਬਾਅਦ ਇੰਦੌਰੀਆ ਪਿੰਡ ਤੋਂ ਰਵਾਨਾ ਹੋਣ ਵੇਲੇ ਰਾਹ ਵਿਚ ਕਾਲਜ ਕੋਲ ਵਿਦਿਆਰਥੀ ਉਨ੍ਹਾਂ ਦੇ ਸੁਰੱਖਿਆ ਘੇਰੇ ਵਿਚ ਵੜ ਗਏ | ਰਾਹੁਲ ਵੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾਂ ਨੂੰ ਮਿਲਣ ਲਈ ਅੱਗੇ ਵਧ ਗਏ | ਵਿਦਿਆਰਥੀਆਂ ਨੇ ਕਾਲਜ ਦੇ ਅੰਦਰ ਆਉਣ ਦੀ ਬੇਨਤੀ ਕੀਤੀ, ਪਰ ਸੁਰੱਖਿਆ ਜਵਾਨਾਂ ਨੇ ਰੋਕ ਦਿੱਤਾ | ਯਾਤਰਾ ਦੌਰਾਨ ਨੌਜਵਾਨ ਨਾਅਰੇ ਲਾ ਰਹੇ ਸਨ-‘ਦੇਖ ਜਵਾਨੀ ਹੈ ਕੁਰਬਾਨ, ਰਾਹੁਲ ਗਾਂਧੀ ਤੇਰੇ ਨਾਲ’ | ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਕਾਠਗੜ੍ਹ ਦੇ ਮਹਾਦੇਵ ਮੰਦਰ ਵਿਚ ਪੂਜਾ ਕੀਤੀ |

Related Articles

LEAVE A REPLY

Please enter your comment!
Please enter your name here

Latest Articles