ਸ਼ਰਾਬੀ ਕਾਰ ਦੀ ਤਾਕੀ ‘ਚ ਹੱਥ ਦੇ ਕੇ ਸਵਾਤੀ ਨੂੰ ਧੂੰਹਦਾ ਲੈ ਗਿਆ

0
229

ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਬੁੱਧਵਾਰ ਦੇਰ ਰਾਤ ਜਦੋਂ ਉਹ ਦਿੱਲੀ ‘ਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈ ਰਹੀ ਸੀ ਤਾਂ ਕਾਰ ਦੇ ਡਰਾਈਵਰ ਨੇ ਸ਼ਰਾਬੀ ਹਾਲਤ ‘ਚ ਉਸ ਨਾਲ ਛੇੜਛਾੜ ਕੀਤੀ | ਜਦੋਂ ਉਸ ਨੇ ਉਸ ਨੂੰ ਫੜਿਆ ਤਾਂ ਉਸ ਨੇ ਕਾਰ ਦੀ ਤਾਕੀ ‘ਚ ਹੱਥ ਦੇ ਦਿੱਤਾ | ਉਹ ਬੰਦਾ ਉਸ ਨੂੰ 15 ਮੀਟਰ ਤੱਕ ਧੂੰਹਦਾ ਲੈ ਗਿਆ | ਰੱਬ ਨੇ ਜਾਨ ਬਚਾਈ | ਜੇ ਦਿੱਲੀ ‘ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਡੀ ਸੀ ਪੀ ਦੱਖਣੀ ਚੰਦਨ ਚੌਧਰੀ ਨੇ ਦੱਸਿਆ ਕਿ ਮਾਲੀਵਾਲ ਦੇ ਅਨੁਸਾਰ ਉਹ ਤੜਕੇ 2.45 ਵਜੇ ਦੇ ਕਰੀਬ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਬਾਹਰ ਆਪਣੀ ਟੀਮ ਦੇ ਨਾਲ ਸੀ | ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਉਸ ਦੀ ਪਛਾਣ ਹਰੀਸ਼ ਚੰਦਰ (47) ਵਜੋਂ ਹੋਈ ਹੈ, ਜੋ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ |

LEAVE A REPLY

Please enter your comment!
Please enter your name here