ਮੁਹਾਲੀ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਲੰਬੇ ਸਮੇਂ ਤੋਂ ਬਾਅਦ ਦੋਹਾਂ ਗਰੁੱਪਾਂ ਦੀ ਰਲੀ ਮਿਲੀ ਜਿੱਤ ਹੋਈ ਹੈ | ਖੰਗੁੂੜਾ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਪ੍ਰਧਾਨ ਲਈ 27 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ, ਉਥੇ ਹੀ ਖੰਗੂੜਾ ਗਰੁੱਪ ਦੇ ਜਨਰਲ ਸਕੱਤਰ ਦੇ ਉਮੀਦਵਾਰ ਪਰਮਜੀਤ ਬੈਨੀਪਾਲ ਅਤੇ ਜੂਨੀਅਰ ਮੀਤ ਪ੍ਰਧਾਨ ਲਈ ਗੁਰਪ੍ਰੀਤ ਸਿੰਘ ਝੂਰੜ ਫਸਵੀਂ ਟੱਕਰ ਵਿੱਚ ਕੇਵਲ ਇੱਕ ਵੋਟ ਦੇ ਫਰਕ ਨਾਲ ਜੇਤੂ ਰਹੇ |
ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਅਹੁਦੇਦਾਰਾਂ ਦੀ ਸੂਚੀ ਵਿੱਚ 7 ਅਹੁਦੇਦਾਰ ਚੁਣੇ ਗਏ ਜਦੋਂ ਕਿ ਖੰਗੂੜਾ ਗਰੁੱਪ ਦੇ 5 ਅਹੁਦੇਦਾਰ ਚੁਣੇ ਗਏ ਹਨ | ਕਾਰਜਕਾਰਨੀ ਮੈਂਬਰਾਂ ਵਿੱਚ ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਮੈਂਬਰ ਜੇਤੂ ਰਹੇ ਹਨ ਜਦੋਂ ਕਿ ਖੰਗੂੜਾ ਗਰੁੱਪ ਦੇ 2 ਮੈਂਬਰ ਜੇਤੁੂ ਰਹੇ | 7 ਕਾਰਜਕਾਰਨੀ ਮੈਂਬਰ 467 ਵੋਟ ਲੈ ਕੇ ਬਰਾਬਰ ਰਹੇ | ਚੋਣ ਕਮਿਸ਼ਨ ਦੇ ਅਜੀਤਪਾਲ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਗਰੁੱਪਾਂ ਨੂੰ ਕਿਹਾ ਗਿਆ ਹੈ ਕਿ ਕਿ ਉਹ ਬੈਠ ਕੇ ਫੈਸਲਾ ਕਰ ਲੈਣ ਕਿ ਪਹਿਲੇ 6 ਮਹੀਨੇ ਵਿੱਚ ਕਿਹੜੇ ਗਰੁੱਪ ਦੇ 3 ਮੈਂਬਰ ਤੇ ਕਿਹੜੇ ਬਾਅਦ ਦੇ 6 ਮਹੀਨੇ ਲਈ ਕੰਮ ਕਰਨਗੇ | ਇਸ ਸਾਲ ਖੇਤਰੀ ਦਫਤਰ ਦੇ ਕਰਮਚਾਰੀਆਂ ਦੀਆਂ ਵੋਟਾਂ ਖੰਗੂੜਾ ਗਰੁੱਪ ਲਈ ਵਰਦਾਨ ਸਾਬਤ ਹੋਈਆਂ | ਜਲੰਧਰ ਜ਼ੋਨ ਦੀਆਂ 23 ਵੋਟਾਂ ਦਾ ਫਰਕ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਜੋੜਾਂ ਵਿੱਚ ਘੁਣ ਵਾਂਗ ਲੱਗਾ ਰਿਹਾ ਤੇ ਉਹ ਇਹ ਫਰਕ ਕਵਰ ਨਹੀਂ ਕਰ ਸਕਿਆ | ਸੱਤ ਵੋਟਾਂ ਨੂੰ ਮੰਨਣ ਯੋਗ ਨਿਕਲਣ ਕਾਰਨ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਜਨਰਲ ਸਕੱਤਰ ਦੇ ਉਮੀਦਵਾਰ ਸੁਨੀਲ ਅਰੋੜਾ ਅਤੇ ਜੂਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਬਰਾੜ ਦੇ ਜੇਤੂ ਰੱਥ ਨੂੰ ਬਰੇਕਾਂ ਲਾ ਦਿੱਤੀਆਂ | ਚੋਣ ਕਮਿਸ਼ਨਰ ਦੇ ਅਜੀਤਪਾਲ ਸਿੰਘ, ਹਰਪਾਲ ਸਿੰਘ ਅਤੇ ਗੁਲਾਬ ਚੰਦ ਨੇ ਦੱਸਿਆ ਕਿ ਇਸ ਸਾਲ ਕੁੱਲ 1005 ਵੋਟਾਂ ਵਿੱਚੋਂ 973 ਵੋਟਾਂ ਪੋਲ ਹੋਈਆਂ, ਜਿਸ ਦੀ ਪ੍ਰਤੀਸ਼ਤਤਾ 96.81 ਰਹੀ ਹੈ |
ਉਨ੍ਹਾਂ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਖੰਗੂੜਾ ਗਰੁੱਪ ਦੇ ਪਰਵਿੰਦਰ ਸਿੰਘ ਖੰਗੂੜਾ ਨੂੰ 490 ਵੋਟਾਂ ਮਿਲੀਆਂ ਜਦੋਂ ਕਿ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੀ ਉਮੀਦਵਾਰ ਰਮਨਦੀਪ ਕੌਰ ਗਿੱਲ ਨੂੰ 464 ਵੋਟਾਂ ਮਿਲੀਆਂ | ਸੀਨੀਅਰ ਪ੍ਰਧਾਨ ਦੇ ਅਹੁਦੇ ਲਈ ਖੰਗੂੜਾ ਗਰੁੱਪ ਦੇ ਗੁਰਚਰਨ ਸਿੰਘ ਤਰਮਾਲਾ ਨੂੰ 489 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਗੌਰਵ ਸਾਂਪਲਾ ਨੂੰ 456 ਵੋਟਾਂ ਪ੍ਰਾਪਤ ਹੋਈਆਂ, ਮੀਤ ਪ੍ਰਧਾਨ 1 ਲਈ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਬਲਜਿੰਦਰ ਸਿੰਘ ਬਰਾੜ ਨੂੰ 492 ਵੋਟਾਂ ਅਤੇ ਖੰਗੂੜਾ ਗਰੁੱਪ ਦੀ ਸੀਮਾ ਸੂਦ ਨੂੰ 459 ਵੋਟਾਂ ਪ੍ਰਾਪਤ ਹੋਈਆਂ, ਮੀਤ ਪ੍ਰਧਾਨ 2 ਲਈ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਗੁਰਪ੍ਰੀਤ ਸਿੰਘ ਕਾਹਲੋਂ ਨੂੰ 484 ਵੋਟਾਂ ਅਤੇ ਖੰਗੂੜਾ ਗਰੁੱਪ ਦੀ ਅੰਮਿ੍ਤ ਕੌਰ ਨੂੰ 452 ਵੋਟਾਂ ਪ੍ਰਾਪਤ ਹੋਈਆਂ, ਜੂਨੀਅਰ ਮੀਤ ਪ੍ਰਧਾਨ ਲਈ ਖੰਗੁੂੜਾ ਗਰੁੱਪ ਦੇ ਗੁਰਮੀਤ ਸਿੰਘ ਝੂਰੜ ਨੂੰ 470 ਵੋਟਾਂ ਅਤੇ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਜਸਕਰਨ ਸਿੰਘ ਸਿੱਧੂ ਨੂੰ 469 ਵੋਟਾਂ ਪਾਪਤ ਹੋਈਆਂ, ਜਨਰਲ ਸਕੱਤਰ ਦੇ ਅਹੁਦੇ ਲਈ ਖੰਗੂੜਾ ਗਰੁੱਪ ਦੇ ਪਰਮਜੀਤ ਸਿੰਘ ਬੈਨੀਪਾਲ ਨੂੰ 473 ਵੋਟਾਂ ਅਤੇ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਸੁਨੀਲ ਕੁਮਾਰ ਅਰੋੜਾ ਨੂੰ 472 ਵੋਟਾਂ ਪ੍ਰਾਪਤ ਹੋਈਆਂ | ਸਕੱਤਰ ਦੇ ਅਹੁਦੇ ਲਈ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਸੁਖਚੈਨ ਸਿੰਘ ਸੈਣੀ ਨੂੰ 495 ਵੋਟਾਂ, ਖੰਗੂੜਾ ਗਰੁੱਪ ਦੇ ਸਤਨਾਮ ਸਿੰਘ ਨੂੰ 451 ਵੋਟਾਂ ਪ੍ਰਾਪਤ ਹੋਈਆਂ | ਸੰਯੁਕਤ ਸਕੱਤਰ ਦੇ ਅਹੁਦੇ ਲਈ ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਬਲਵਿੰਦਰ ਸਿੰਘ ਚਨਾਰਥ ਨੂੰ 485 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਗੁਰਜੀਤ ਸਿੰਘ ਬੀਦੋਵਾਲ ਨੂੰ 454 ਪ੍ਰਾਪਤ ਹੋਈਆਂ, ਵਿੱਤ ਸਕੱਤਰ ਦੇ ਅਹੁਦੇ ਲਈ ਸਰਬ ਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਮਨੋਜ ਰਾਣਾ ਨੂੰ 482 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਹਰਮਨਦੀਪ ਸਿੰਘ ਬੋਪਾਰਾਏ ਨੂੰ 460 ਵੋਟਾਂ ਪ੍ਰਾਪਤ ਹੋਈਆਂ | ਦਫਤਰ ਸਕੱਤਰ ਲਈ ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਪਰਮਜੀਤ ਸਿੰਘ ਰੰਧਾਵਾ ਨੂੰ 476 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਕੁਲਦੀਪ ਸਿੰਘ ਮੰਡੇਰ ਨੂੰ 464 ਵੋਟਾਂ ਪ੍ਰਾਪਤ ਹੋਈਆਂ, ਸੰਗਠਨ ਸਕੱਤਰ ਦੇ ਲਈ ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਪ੍ਰਭਦੀਪ ਸਿੰਘ ਬੋਪਾਰਾਏ ਨੂੰ 471 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਸਵਰਨ ਸਿੰਘ ਤਿਊੜ ਨੂੰ 468 ਵੋਟਾਂ ਪ੍ਰਾਪਤ ਹੋਈਆਂ ਅਤੇ ਪ੍ਰੈਸ ਸਕੱਤਰ ਦੇ ਅਹੁਦੇ ਲਈ ਖੰਗੂੜਾ ਗਰੁੱਪ ਦੇ ਜਸਪ੍ਰੀਤ ਸਿੰਘ ਗਿੱਲ ਨੂੰ 474 ਵੋਟਾਂ ਅਤੇ ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਗੁਰਇਕਬਾਲ ਸਿੰਘ ਸੋਢੀ ਨੂੰ 467 ਵੋਟਾਂ ਪ੍ਰਾਪਤ ਹੋਈਆਂ | ਕਾਰਜਕਾਰਨੀ ਮੈਂਬਰਾਂ ਲਈ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਬਲਜਿੰਦਰ ਸਿੰਘ ਮਾਂਗਟ ਨੂੰ 478 ਵੋਟਾਂ, ਹਰਮਿੰਦਰ ਸਿੰਘ ਕਾਕਾ ਨੂੰ 476, ਲਛਮੀ ਦੇਵੀ ਨੂੰ 475 ਵੋਟਾਂ, ਖੰਗੂੜਾ ਗਰੁੱਪ ਦੇ ਅਮਰਨਾਥ ਨੂੰ 472 ਵੋਟਾਂ, ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੀ ਕੁਸ਼ੱਲਿਆ ਦੇਵੀ ਨੂੰ 472 ਵੋਟਾਂ, ਖੰਗੂੂੜਾ ਗਰੁੱਪ ਦੀ ਰੁਪਿੰਦਰ ਕੌਰ ਨੂੰ 471 ਵੋਟਾਂ, ਰਜੀਵ ਕੁਮਾਰ ਨੂੰ 471 ਵੋਟਾਂ, ਸਰਬਸਾਂਝਾ- ਕਾਹਲੋਂ ਰਾਣੂੰ ਗਰੁੱਪ ਦੇ ਜਗਦੇਵ ਸਿੰਘ ਨੂੰ 471 ਵੋਟਾਂ, ਅਜੈਬ ਸਿੰਘ ਨੂੰ 470 ਵੋਟਾਂ, ਹਰਪ੍ਰੀਤ ਸਿੰਘ ਨੂੰ 469 ਵੋਟਾਂ ਅਤੇ ਖੰਗੂੜਾ ਗਰੁੱਪ ਦੇ ਚਰਨਜੀਤ ਸਿੰਘ ਨੂੰ 468 ਵੋਟਾਂ ਪ੍ਰਾਪਤ ਹੋਈਆਂ |
ਖੰਗੂੜਾ ਗਰੁੱਪ ਦੇ ਦਵਿੰਦਰ ਸਿੰਘ ਨੂੰ 467, ਸਰਬਜੀਤ ਸਿੰਘ ਨੂੰ 467 ਵੋਟਾਂ, ਜੋਗਿੰਦਰ ਸਿੰਘ ਨੂੰ 467 ਵੋਟਾਂ ਅਤੇ ਸਰਬਸਾਂਝਾ-ਕਾਹਲੋਂ ਰਾਣੂੰ ਗਰੁੱਪ ਦੇ ਜਗਤਾਰ ਸਿੰਘ ਨੂੰ 467 ਵੋਟਾਂ, ਬਿਕਰਮਜੀਤ ਸਿੰਘ ਨੂੰ 467 ਵੋਟਾਂ, ਜਸਵੀਰ ਕੌਰ ਨੂੰ 467 ਵੋਟਾਂ ਅਤੇ ਗੁਰਪੀ੍ਰਤ ਸਿੰਘ ਗਰੇਵਾਲ ਨੂੰ 467 ਵੋਟਾਂ ਪ੍ਰਾਪਤ ਹੋਈਆਂ | ਅੰਤ ਵਿੱਚ ਚੋਣ ਕਮਿਸ਼ਨ ਨੇ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਸਿਕਓਰਟੀ ਸਟਾਫ, ਮੁਹਾਲੀ ਪੁਲਸ ਦਾ ਪੂਰਨ ਸਹਿਯੋਗ ਅਤੇ ਸਮੁੱਚੇ ਕਰਮਚਾਰੀਆਂ ਦਾ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ | ਅੰਤ ਵਿੱਚ ਦੋਵੇਂ ਗਰੁੱਪਾਂ ਨੇ ਆਪਣੇ ਆਪਣੇ ਉਮੀਦਵਾਰ ਨੂੰ ਹਾਰ ਪਹਿਨਾ ਕੇ ਭੰਗੜੇ ਪਾਏ ਤੇ ਜਲੂਸ ਦੀ ਸ਼ਕਲ ਵਿੱਚ ਆਪਣੇ ਆਪਣੇ ਟਿਕਾਣੇ ਕੀਤੇ ਸ਼ਾਮ ਦੇ ਪ੍ਰਬੰਧਾਂ ਵਿੱਚ ਸ਼ਾਮਲ ਹੋਏ |





