ਨਵੀਂ ਦਿੱਲੀ : ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰਿਆ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਿ੍ਜ ਭੂਸ਼ਣ ਸ਼ਰਣ ਸਿੰਘ ਅਸਤੀਫਾ ਨਾ ਦੇਣ ‘ਤੇ ਡਟਿਆ ਹੋਇਆ ਹੈ | ਖੇਡ ਮੰਤਰਾਲਾ ਉਸ ਵਿਰੁੱਧ ਸਿੱਧੀ ਕਾਰਵਾਈ ਨਹੀਂ ਕਰ ਸਕਦਾ ਪਰ ਭਾਰਤੀ ਉਲੰਪਿਕ ਐਸੋਸੀਏਸ਼ਨ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕਰ ਸਕਦੀ ਹੈ | ਅਜਿਹੇ ਵਿਚ ਜੇ ਬਿ੍ਜ ਭੂਸ਼ਣ ਨਹੀਂ ਮੰਨਦਾ ਤਾਂ ਸਰਕਾਰ ਉਲੰਪਿਕ ਐਸੋਸੀਏਸ਼ਨ ਤੋਂ ਕਾਰਵਾਈ ਕਰਵਾ ਸਕਦੀ ਹੈ | ਪਹਿਲਵਾਨਾਂ ਦੇ ਧਰਨੇ ਦਾ ਸ਼ੁੱਕਰਵਾਰ ਤੀਜਾ ਦਿਨ ਸੀ |
ਪਹਿਲਵਾਨਾਂ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਪ੍ਰਧਾਨ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਅਪੀਲ ਕੀਤੀ ਹੈ | ਪਹਿਲਵਾਨਾਂ ਨੇ ਐਸੋਸੀਏਸ਼ਨ ਨੂੰ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਪਹਿਲਵਾਨਾਂ ਨਾਲ ਸਲਾਹ ਕਰਕੇ ਨਵੀਂ ਕਮੇਟੀ ਬਣਾਈ ਜਾਵੇ |
ਉਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀ ਟੀ ਊਸ਼ਾ ਨੂੰ ਪੱਤਰ ਵਿਚ ਪਹਿਲਵਾਨਾਂ ਨੇ ਦੋਸ਼ ਲਾਇਆ ਹੈ ਕਿ ਜਦੋਂ ਟੋਕੀਓ ਉਲੰਪਿਕ ਵਿਚ ਵਿਨੇਸ਼ ਫੋਗਾਟ ਮੈਡਲ ਤੋਂ ਖੁੰਝ ਗਈ ਸੀ ਤਦ ਪ੍ਰਧਾਨ ਨੇ ਉਸਨੂੰ ਮਾਨਸਕ ਤੌਰ ‘ਤੇ ਏਨਾ ਪ੍ਰੇਸ਼ਾਨ ਕੀਤਾ ਕਿ ਉਸਨੇ ਖੁਦਕੁਸ਼ੀ ਦਾ ਮਨ ਬਣਾ ਲਿਆ ਸੀ | ਪਹਿਲਵਾਨਾਂ ਨੇ ਊਸ਼ਾ ਨੂੰ ਪ੍ਰਧਾਨ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਐਸੋਸੀਏਸ਼ਨ ਨੂੰ ਕਿਹਾ ਹੈ ਕਿ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਪਹਿਲਵਾਨਾਂ ਨਾਲ ਸਲਾਹ ਕਰਕੇ ਨਵੀਂ ਕਮੇਟੀ ਬਣਾਈ ਜਾਵੇ |





