ਮੈਂ ਮੂੰਹ ਖੋਲਿ੍ਹਆ ਤਾਂ ਸੁਨਾਮੀ ਆ ਜਾਵੇਗੀ : ਬਿ੍ਜ ਭੂਸ਼ਣ

0
214

ਨੰਦਿਨੀ ਨਗਰ (ਗੋਂਡਾ) : ਨਾਮੀ ਪਹਿਲਵਾਨਾਂ ਦੇ ਧਰਨੇ ਨੂੰ ਸ਼ਾਹੀਨ ਬਾਗ ਦਾ ਧਰਨਾ ਦੱਸਦਿਆਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਣ ਸਿੰਘ ਨੇ ਸ਼ੁੱਕਰਵਾਰ ਸਵੇਰੇ ਅਹੁਦਾ ਛੱਡਣ ਤੋਂ ਇਨਕਾਰ ਕਰ ਦਿੱਤਾ | ਯੂ ਪੀ ਦੇ ਕੈਸਰਗੰਜ ਹਲਕੇ ਤੋਂ ਛੇ ਵਾਰੀ ਦੇ ਲੋਕ ਸਭਾ ਮੈਂਬਰ ਬਿ੍ਜ ਭੂਸ਼ਣ ਨੇ ਇੱਥੇ ਆਪਣੇ ਜੱਦੀ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ-ਮੇਰੇ ਖਿਲਾਫ ਪਹਿਲਵਾਨਾਂ ਦਾ ਵਿਰੋਧ ਸ਼ਾਹੀਨ ਬਾਗ ਪ੍ਰਦਰਸ਼ਨ ਹੈ | ਇਸ ਪ੍ਰਦਰਸ਼ਨ ਪਿੱਛੇ ਕਾਂਗਰਸ ਹੈ ਤੇ ਇਹ ਭਾਜਪਾ ‘ਤੇ ਹਮਲਾ ਹੈ | ਇਸ ਤੋਂ ਪਹਿਲਾਂ ਟੀ ਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਸੀ ਕਿ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਕਾਂਗਰਸ ਅਤੇ ਦੀਪੇਂਦਰ ਹੁੱਡਾ ਦੇ ਹੱਥਾਂ ‘ਚ ਖਿਡੌਣਾ ਹਨ | ਕਾਂਗਰਸ ਨੇ ਤਿੰਨ ਦਹਾਕੇ ਪਹਿਲਾਂ ਵੀ ਉਸ ਖਿਲਾਫ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਸੀ | ਉਸ ਨੇ ਇਹ ਵੀ ਕਿਹਾ-ਮੈਂ ਮੂੰਹ ਖੋਲਿ੍ਹਆ ਤਾਂ ਸੁਨਾਮੀ ਆ ਜਾਵੇਗੀ | ਮੇਰੀ ਹਮਾਇਤ ‘ਚ ਵੀ ਕਈ ਖਿਡਾਰੀ ਹਨ |

LEAVE A REPLY

Please enter your comment!
Please enter your name here