ਕੁਝ ਵੀ ਹੋ ਜਾਵੇ, ਭਾਰਤ ਜੋੜੋ ਯਾਤਰਾ ਜਾਰੀ ਰਹੇਗੀ

0
296

ਜੰਮੂ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜੰਮੂ-ਕਸਮੀਰ ‘ਚ ਹੈ | ਇਸ ਦੌਰਾਨ ਸ਼ਨੀਵਾਰ ਜੰਮੂ ‘ਚ ਦੋ ਬੰਬ ਧਮਾਕੇ ਹੋਏ, ਜਿਸ ‘ਚ 7 ਲੋਕ ਜ਼ਖ਼ਮੀ ਹੋ ਗਏ | ਇਸ ਘਟਨਾ ਤੋਂ ਬਾਅਦ ਕਾਂਰਗਸ ਦੀ ਯਾਤਰਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ, ਜਿਸ ‘ਤੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਯਾਤਰਾ ਸ਼ੁਰੂ ਹੋਣ ਤੋਂ ਦੋ ਹਫ਼ਤੇ ਪਹਿਲਾਂ ਮੈਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ | ਨਾਲ ਹੀ ਉਨ੍ਹਾ ਨੂੰ ਯਾਤਰਾ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜੰਮੂ ਕਸ਼ਮੀਰ ‘ਚ ਸਾਡੇ ਸਾਰੇ ਨੇਤਾ ਸੁਰੱਖਿਆ ਮੁਲਾਜ਼ਮਾਂ ਦੇ ਲਗਾਤਾਰ ਸੰਪਰਕ ‘ਚ ਹਨ | ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਧਿਆਨ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ | ਚਾਹੇ ਕੁਝ ਵੀ ਹੋ ਜਾਵੇ, ਭਾਰਤ ਜੋੜੋ ਯਾਤਰਾ ਜਾਰੀ ਰਹੇਗੀ | ਜੰਮੂ-ਕਸ਼ਮੀਰ ਦੇ ਐੱਲ ਜੀ ਮਨੋਜ ਸਿਨਹਾ ਨੇ ਨਰਵਾਲ ‘ਚ ਹੋਏ ਧਮਾਕਿਆਂ ਦੀ ਸਖ਼ਤ ਨਿੰਦਾ ਕੀਤੀ | ਸੀਨੀਅਰ ਪੁਲਸ ਅਧਿਕਾਰੀਆਂ ਨੇ ਉਪ ਰਾਜਪਾਲ ਨੂੰ ਧਮਾਕਿਆਂ ਦੀ ਜਾਂਚ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ | ਰਾਜਪਾਲ ਨੇ ਜ਼ਖ਼ਮੀਆਂ ਨੂੰ 50-50 ਹਜ਼ਾਰ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ |

LEAVE A REPLY

Please enter your comment!
Please enter your name here