ਬੀ ਬੀ ਸੀ ਨੇ ਡਾਕੂਮੈਂਟਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਬਹੁਤ ਖੋਜ ਕਰਨ ਤੋਂ ਬਾਅਦ ਬਣਾਈ ਗਈ ਹੈ, ਜਿਸ ‘ਚ ਮਹੱਤਵਪੂਰਨ ਮੁੱਦਿਆਂ ਨੂੰ ਨਿਰਪੱਖਤਾ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਬੀ ਬੀ ਸੀ ਨੇ ਕਿਹਾ ਕਿ ਸੀਰੀਜ਼ ਬਣਾਉਂਦੇ ਸਮੇਂ ਉਨ੍ਹਾ ਕਈ ਤਰ੍ਹਾਂ ਦੀ ਰਾਇ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਕੀਤਾ | ਵੱਖ-ਵੱਖ ਰਾਇ ਰੱਖਣ ਵਾਲੇ ਲੋਕਾਂ, ਗਵਾਹਾਂ ਅਤੇ ਮਾਹਰਾਂ ਨਾਲ ਸੰਪਰਕ ਕੀਤਾ ਗਿਆ | ਇਸ ‘ਚ ਭਾਜਪਾ ਦੇ ਲੋਕਾਂ ਦੀ ਪ੍ਰਤੀਕਿਰਿਆ ਵੀ ਸ਼ਾਮਲ ਹੈ | ਅਸੀਂ ਭਾਰਤ ਸਰਕਾਰ ਨੂੰ ਸੀਰੀਜ਼ ‘ਚ ਚੁੱਕੇ ਗਏ ਮੁੱਦਿਆਂ ‘ਤੇ ਜਵਾਬ ਦੇਣ ਲਈ ਕਿਹਾ, ਪਰ ਉਹਨਾਂ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ | ਬੀ ਬੀ ਸੀ ਨੇ ਕਿਹਾ ਕਿ ਉਹ ਦੁਨੀਆ ਭਰ ਦੇ ਮਹੱਤਵਪੂਰਨ ਮੁੱਦਿਆਂ ਨੂੰ ਸਾਹਮਣੇ ਲਿਆਉਣ ਲਈ ਪ੍ਰਤੀਬੱਧ ਹੈ | ਡਾਕੂਮੈਂਟਰੀ ਸੀਰੀਜ਼ ਭਾਰਤ ਦੇ ਹਿੰਦੂ ਬਹੁਗਿਣਤੀ ਅਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਵਿਚਾਲੇ ਤਣਾਅ ਦੀ ਜਾਂਚ ਕਰਦੀ ਹੈ ਅਤੇ ਉਨ੍ਹਾਂ ਵਿਚਾਲੇ ਤਣਾਅ ਦੇ ਸੰਬੰਧ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਾਜਨੀਤੀ ਦੀ ਪੜਤਾਲ ਕਰਦੀ ਹੈ |




