23.2 C
Jalandhar
Friday, March 29, 2024
spot_img

ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ : ਅਰਸ਼ੀ

ਮਾਨਸਾ (ਰੀਤਵਾਲ,
ਆਤਮਾ ਸਿੰਘ ਪਮਾਰ)
ਪਿਛਲੇ ਸਮੇਂ ਤੋ ਨਹਿਰੀ ਵਿਭਾਗ ਵੱਲੋਂ ਉੱਡਤ ਬ੍ਰਾਂਚ ਨਹਿਰ ਦੀ ਗਲਤ ਬਣਤਰ, ਸੜਕ ਦੀ ਜਗ੍ਹਾ ‘ਤੇ ਨਜਾਇਜ ਕਬਜ਼ੇ ਅਤੇ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਕਿਸਾਨ ਜਥੇਬੰਦੀਆ ਦਾ ਰੋਸ ਧਰਨਾ 22ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਸੂਬਾ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾ ਹੀ ਪੰਜਾਬ ਅਤੇ ਕਿਸਾਨ-ਮਜ਼ਦੂਰ ਵਿਰੋਧੀ ਰਹੀ ਹੈ ਅਤੇ ਹਰ ਸਮੇਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਲਈ ਉਤਾਵਲੀ ਰਹਿੰਦੀ ਹੈ | ਸਾਥੀ ਅਰਸ਼ੀ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਪੰਜਾਬ ਦੀਆਂ ਝਾਕੀਆ ਨੂੰ ਸ਼ਾਮਲ ਨਾ ਕਰਨ ਸੰਬੰਧੀ ਅਫਸੋਸ ਕੀਤਾ | ਉਹਨਾ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਲਾਮਬੰਦੀ ਦਾ ਸੱਦਾ ਦਿੱਤਾ ਅਤੇ ਨਹਿਰੀ ਵਿਭਾਗ ਵਿਰੁੱਧ ਚੱਲ ਰਹੇ ਧਰਨੇ ਦੀ ਕਾਮਯਾਬੀ ਲਈ ਹਰ ਸੰਭਵ ਸਹਿਯੋਗ ਦੀ ਅਪੀਲ ਕੀਤੀ |
ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਅਮਰੀਕ ਫਫੜੇ, ਪੰਜਾਬ ਕਿਸਾਨ ਯੂਨੀਅਨ ਦੇ ਅੰਮਿ੍ਤਪਾਲ ਸਿੰਘ, ਬੀ ਕੇ ਯੂ ਉਗਰਾਹਾਂ ਦੇ ਸਿਮਰਨਜੀਤ ਸਿੰਘ, ਬੀ ਕੇ ਯੂ ਕਾਦੀਆਂ ਦੇ ਰੂਪ ਸਿੰਘ, ਬੀ ਕੇ ਯੂ ਸਿੱਧੂਪੁਰ ਦੇ ਗਾਂਧੀ ਸਿੰਘ ਅਤੇ ਬੀ ਕੇ ਐੱਮ ਯੂ ਦੇ ਕਿ੍ਸ਼ਨ ਚੌਹਾਨ ਆਦਿ ਆਗੂਆਂ ਨੇ ਸੰਬੋਧਨ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਮੰਗਾਂ ਮੰਨਣ ਸੰਬੰਧੀ ਕੀਤੀ ਜਾ ਰਹੀ ਆਨਾਕਾਨੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਆਗੂਆਂ ਨਹਿਰ ਨੂੰ ਠੀਕ ਤਰੀਕੇ ਨਾਲ ਬਣਾਉਣ, ਸੜਕ ਲਈ ਜਗ੍ਹਾ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਹੋਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੀ ਗੱਲ ਕੀਤੀ | ਧਰਨੇ ਸਮੇਂ ਧਰਨਾਕਾਰੀਆਂ ਵੱਲੋ ਆਗੂਆਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ | ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਫਰਵਾਹੀ, ਕੁਲਦੀਪ ਸਿੰਘ ਫਫੜੇ, ਹਾਕਮ ਸਿੰਘ ਫਫੜੇ, ਨਾਤਾ ਸਿੰਘ, ਸੁੱਚਾ ਸਿੰਘ ਮੈਂਬਰ ਤੇ ਗੁਰਚਰਨ ਸਿੰਘ ਨੇ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles