ਡੇਰਾ ਸਾਧ ਨੇ ਤਲਵਾਰ ਨਾਲ ਕੇਕ ਕੱਟਿਆ

0
402

ਚੰਡੀਗੜ੍ਹ : ਪੈਰੋਲ ‘ਤੇ ਬਾਹਰ ਆਏ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਤਲਵਾਰ ਨਾਲ ਕੇਕ ਕੱਟ ਕੇ ਜਸ਼ਨ ਮਨਾਉਂਦੇ ਦੇਖਿਆ ਗਿਆ | ਜਨਤਕ ਤੌਰ ‘ਤੇ ਤਲਵਾਰ ਨਾਲ ਕੇਕ ਕੱਟਣ ਦੀ ਆਰਮਜ਼ ਐਕਟ ਤਹਿਮ ਮਨਾਹੀ ਹੈ | ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਸਨਿੱਚਰਵਾਰ ਨੂੰ ਹਰਿਆਣਾ ਦੇ ਰੋਹਤਕ ਜ਼ਿਲੇ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ‘ਤੇ ਰਿਹਾਅ ਹੋ ਕੇ ਯੂ ਪੀ ਦੇ ਬਾਗਪਤ ਸਥਿਤ ਆਪਣੇ ਬਰਨਾਵਾ ਆਸ਼ਰਮ ‘ਚ ਪਹੁੰਚਿਆ ਹੋਇਆ ਹੈ | ਉਸ ਵੱਲੋਂ ਵੱਡੇ ਕੇਕ ਨਾਲ ਜਸ਼ਨ ਮਨਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ | ਪੈਰੋਲ ਲਈ ਆਪਣੀ ਅਰਜ਼ੀ ‘ਚ ਰਾਮ ਰਹੀਮ ਨੇ ਕਿਹਾ ਸੀ ਕਿ ਉਹ 25 ਜਨਵਰੀ ਨੂੰ ਸਾਬਕਾ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ ਹੋਣ ਵਾਲੇ ਸਮਾਗਮ ‘ਚ ਸ਼ਾਮਲ ਹੋਣਾ ਚਾਹੁੰਦਾ ਹੈ | ਵੀਡੀਓ ‘ਚ ਡੇਰਾ ਮੁਖੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਪੰਜ ਸਾਲ ਬਾਅਦ ਇਸ ਤਰ੍ਹਾਂ ਜਸ਼ਨ ਮਨਾਉਣ ਦਾ ਮੌਕਾ ਮਿਲਿਆ, ਇਸ ਲਈ ਮੈਨੂੰ ਘੱਟੋ-ਘੱਟ ਪੰਜ ਕੇਕ ਕੱਟਣੇ ਚਾਹੀਦੇ ਹਨ | ਇਹ ਪਹਿਲਾ ਕੇਕ ਹੈ |

LEAVE A REPLY

Please enter your comment!
Please enter your name here