ਦਿਗਵਿਜੈ ਦੇ ਬਿਆਨ ਨਾਲ ਸਹਿਮਤ ਨਹੀਂ : ਰਾਹੁਲ

0
314

ਜੰਮੂ : ਰਾਹੁਲ ਗਾਂਧੀ ਨੇ ਮੰਗਲਵਾਰ ਕਿਹਾ ਕਿ ਉਹ ਅਤੇ ਉਨ੍ਹਾ ਦੀ ਪਾਰਟੀ ‘ਸਰਜੀਕਲ ਸਟ੍ਰਾਈਕ’ ਬਾਰੇ ਦਿਗਵਿਜੇ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਨ ਅਤੇ ਹਥਿਆਰਬੰਦ ਬਲਾਂ ਨੂੰ ਕੋਈ ਸਬੂਤ ਦਿਖਾਉਣ ਦੀ ਲੋੜ ਨਹੀਂ ਹੈ |
ਦਿਗਵਿਜੈ ਸਿੰਘ ਨੇ ਸੋਮਵਾਰ ‘ਸਰਜੀਕਲ ਸਟ੍ਰਾਈਕ’ ਉੱਤੇ ਸਵਾਲ ਉਠਾਏ ਸਨ ਅਤੇ ਸਰਕਾਰ ‘ਤੇ ਝੂਠ ਬੋਲਣ ਦਾ ਦੋਸ ਲਾਇਆ ਸੀ | ਰਾਹੁਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ—ਮੈਂ ਦਿਗਵਿਜੈ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ | ਇਹ ਬਿਲਕੁਲ ਸਪੱਸ਼ਟ ਹੈ ਕਿ ਅਸੀਂ ਇਸ ਨਾਲ ਅਸਹਿਮਤ ਹਾਂ | ਇਹ ਕਾਂਗਰਸ ਦਾ ਅਧਿਕਾਰਤ ਰੁਖ ਹੈ | ਹਥਿਆਰਬੰਦ ਬਲਾਂ ਨੂੰ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ |

LEAVE A REPLY

Please enter your comment!
Please enter your name here