ਤਿਰੂਵਨੰਤਪੁਰਮ-ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਏ ਕੇ ਐਂਟਨੀ ਦੇ ਪੁੱਤਰ ਅਨਿਲ ਐਂਟਨੀ ਨੇ ਗੁਜਰਾਤ ਵਿੱਚ 2002 ਦੇ ਦੰਗਿਆਂ ਬਾਰੇ ਬੀ ਬੀ ਸੀ ਦੀ ਡਾਕੂਮੈਂਟਰੀ ਵਿਰੁੱਧ ਕੀਤੇ ਟਵੀਟ ਕਾਰਨ ਹੋ ਰਹੀ ਆਲੋਚਨਾ ਦੇ ਮੱਦੇਨਜ਼ਰ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ | ਅਨਿਲ ਨੇ ਟਵੀਟ ਕਰਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਕਿ ਉਨ੍ਹਾ ਨੂੰ ਦਸਤਾਵੇਜ਼ੀ ਵਿਰੁੱਧ ਕੀਤੇ ਟਵੀਟ ਨੂੰ ਵਾਪਸ ਲੈਣ ਲਈ ਕਈ ਅਸਹਿਣਸ਼ੀਲ ਫੋਨ ਆ ਰਹੇ ਹਨ ਅਤੇ ਇਸੇ ਕਾਰਨ ਉਨ੍ਹਾ ਇਹ ਫੈਸਲਾ ਕੀਤਾ ਹੈ | ਉਨ੍ਹਾ ਆਪਣੇ ਟਵਿੱਟਰ ਅਕਾਊਾਟ ‘ਤੇ ਆਪਣੇ ਅਸਤੀਫੇ ਦੇ ਹਿੱਸੇ ਨੂੰ ਪੋਸਟ ਕੀਤਾ ਹੈ |




