24.3 C
Jalandhar
Thursday, March 28, 2024
spot_img

ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਗਿ੍ਫਤਾਰ

ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਵਿਰੁੱਧ ਮੁਹਿੰਮ ਦੌਰਾਨ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪਿੰਡ ਵੈਰੋਵਾਲ ਬਾਵਿਆਂ, ਬਲਾਕ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਅਤੇ ਪੰਚਾਇਤ ਸਕੱਤਰ ਬਲਰਾਜ ਸਿੰਘ ਨੂੰ ਗਿ੍ਫਤਾਰ ਕੀਤਾ ਹੈ | ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੈਰੋਵਾਲ ਬਾਵਿਆਂ, ਜ਼ਿਲ੍ਹਾ ਤਰਨ ਤਾਰਨ ਨੂੰ ਸਾਲ 2013 ਅਤੇ 2017 ਦੌਰਾਨ ਪ੍ਰਾਪਤ ਹੋਏ ਵਿਕਾਸ ਫੰਡਾਂ ਵਿੱਚ ਹੋਏ ਗਬਨ ਸੰਬੰਧੀ ਜਾਂਚ ਕੀਤੀ ਗਈ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਪਰੋਕਤ ਚੈੱਕ ਪੀਰੀਅਡ ਦੌਰਾਨ ਗ੍ਰਾਮ ਪੰਚਾਇਤ ਨੂੰ ਕੁੱਲ 47,47,373 ਰੁਪਏ ਦੇ ਸਰਕਾਰੀ ਫੰਡ ਪ੍ਰਾਪਤ ਹੋਏ, ਜਦਕਿ ਪਿੰਡ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ‘ਤੇ ਠੇਕੇ ਤੋਂ 24,75,000 ਰੁਪਏ ਪ੍ਰਾਪਤ ਹੋਏ ਸਨ | ਉਕਤ ਮੁਲਾਂਕਣ ਸਮੇਂ ਦੌਰਾਨ ਉਕਤ ਪੰਚਾਇਤ ਨੂੰ ਕੁੱਲ ਰਾਸ਼ੀ 72, 22, 373 ਰੁਪਏ ਪ੍ਰਾਪਤ ਹੋਈ, ਜਦਕਿ 63,62,522 ਰੁਪਏ ਖਰਚ ਕੀਤੇ | ਜਿਸ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਪੰਚਾਇਤ ਸਕੱਤਰ ਬਲਰਾਜ ਸਿੰਘ ਨਾਲ ਮਿਲੀਭੁਗਤ ਕਰਕੇ ਪੰਚਾਇਤੀ ਫੰਡਾਂ ਵਿੱਚ 8, 59, 851 ਲੱਖ ਰੁਪਏ ਦਾ ਗਬਨ ਕੀਤਾ ਹੈ | ਇਸ ਸੰਬੰਧ ਵਿਚ ਭਿ੍ਸਟਾਚਾਰ ਰੋਕੂ ਕਾਨੂੰਨ ਦੀ ਧਾਰਾ ਅਤੇ ਆਈ ਪੀ ਸੀ ਦੀ ਧਾਰਾ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮਿ੍ਤਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles