ਮਾਂ ਦਾ ਖਿਆਲ ਰੱਖਣ ਲਈ ਛੁੱਟੀ, ਗੂਗਲ ਨੇ ਪੱਕੀ ਛੁੱਟੀ ਕਰ’ਤੀ

0
242

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ‘ਚ ਸ਼ਾਮਲ ਗੂਗਲ ਵੱਲੋਂ ਅਸੰਵੇਦਨਸ਼ੀਲ ਤਰੀਕੇ ਨਾਲ ਇੱਕ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ | ਗੂਗਲ ‘ਚ ਵੀਡੀਓ ਪ੍ਰੋਡਕਸ਼ਨ ਮੈਨੇਜਰ ਦੇ ਤੌਰ ‘ਤੇ ਕੰਮ ਕਰਨ ਵਾਲੇ ਇਸ ਮੁਲਾਜ਼ਮ ਨੇ ਕੈਂਸਰ ਨਾਲ ਜੂਝ ਰਹੀ ਆਪਣੇ ਮਾਂ ਦਾ ਖਿਆਲ ਰੱਖਣ ਲਈ ਲੰਮੀ ਛੁੱਟੀ ਲਈ ਸੀ | ਪਾਲ ਬੇਕਰ ਨਾਂਟ ਦੇ ਇਸ ਮੁਲਾਜ਼ਮ ਨੇ ਦੱਸਿਆ ਕਿ ਬੀਤੇ ਦਿਨਾਂ ‘ਚ ਗੂਗਲ ਦੇ ਸੈਂਕੜੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ | ਪਾਲ ਨੇ ਦੱਸਿਆ ਕਿ ਉਹ ਆਪਣੀ ਮਾਂ ਦਾ ਖਿਆਲ ਰੱਖਣ ਲਈ ਛੁੱਟੀ ‘ਤੇ ਸੀ | ਇਸ ਦੌਰਾਨ ਅਚਾਨਕ ਉਸ ਦੇ ਲੈਪਟਾਪ ਦਾ ਕੁਨੈਕਸ਼ਨ ਕੱਟ ਕਰ ਦਿੱਤਾ ਗਿਆ | ਜਦ ਉਸ ਨੇ ਆਪਣੇ ਪਰਸਨਲ ਕੰਪਿਊਟਰ ‘ਤੇ ਲਾਗਇਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ | ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮਾਮਲੇ ਹਨ, ਜਿਨ੍ਹਾਂ ‘ਚ ਪਤਾ ਚੱਲਿਆ ਹੈ ਕਿ ਕਿਸ ਤਰ੍ਹਾਂ ਗੂਗਲ ਨੇ ਅਚਾਨਕ ਦਰਜਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ | ਕੰਪਨੀ ਨੇ ਕਰੀਬ 12 ਹਜ਼ਾਰ ਮੁਲਾਜ਼ਮਾਂ ਨੂੰ ਇੱਕੋ ਝਟਕੇ ਨੌਕਰੀ ਤੋਂ ਹਟਾ ਦਿੱਤਾ | ਗੂਗਲ ਇਕੱਲੀ ਕੰਪਨੀ ਨਹੀ ਹੈ, ਜਿਸ ਨੇ ਆਪਣੇ ਮੁਲਾਜ਼ਮਾਂ ਦੀ ਨੌਕਰੀ ਖੋਹੀ ਹੈ, ਸਾਲ ਦੀ ਸ਼ੁਰੂਆਤ ਤੋਂ ਹੀ ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਹੋਰ ਕਈ ਕੰਪਨੀਆਂ ਇਸ ਤਰ੍ਹਾਂ ਦੇ ਫੈਸਲੇ ਲੈ ਰਹੀਆਂ ਹਨ |

LEAVE A REPLY

Please enter your comment!
Please enter your name here