30-31 ਨੂੰ ਹੋਣ ਵਾਲੀ ਬੈਂਕਾਂ ਦੀ ਹੜਤਾਲ ਮੁਲਤਵੀ

0
336

ਚੰਡੀਗੜ੍ਹ : ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ ਐੱਫ ਬੀ ਯੂ) ਨੇ ਮੁੰਬਈ ‘ਚ ਹੋਈ ਇੱਕ ਮੀਟਿੰਗ ਵਿੱਚ ਹੋਏ ਸਮਝੌਤੇ ਤੋਂ ਬਾਅਦ 30-31 ਜਨਵਰੀ ਨੂੰ ਹੋਣ ਵਾਲੀ ਦੋ ਦਿਨਾਂ ਦੀ ਦੇਸ਼-ਵਿਆਪੀ ਬੈਂਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ | ਇਸ ਤੋਂ ਪਹਿਲਾਂ ਕਈ ਬੈਂਕ ਯੂਨੀਅਨਾਂ ਨੇ 30-31 ਜਨਵਰੀ ਨੂੰ ਹੜਤਾਲ ਦਾ ਐਲਾਨ ਕੀਤਾ ਸੀ | ਇਸ ਹੜਤਾਲ ਕਾਰਨ ਬੈਂਕ ਲਗਾਤਾਰ 4 ਦਿਨ ਯਾਨੀ 28 ਤੋਂ 31 ਜਨਵਰੀ ਤੱਕ ਬੰਦ ਰਹਿਣੇ ਸਨ |
ਬੈਂਕ ਕਰਮਚਾਰੀ 30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਜਾਣ ਵਾਲੇ ਸਨ | ਦੂਜੇ ਪਾਸੇ ਮਹੀਨੇ ਦਾ ਚੌਥਾ ਸ਼ਨੀਵਾਰ ਅਤੇ 29 ਜਨਵਰੀ ਨੂੰ ਐਤਵਾਰ ਹੋਣ ਕਾਰਨ 28 ਜਨਵਰੀ ਨੂੰ ਬੈਂਕ ਬੰਦ ਹਨ |

LEAVE A REPLY

Please enter your comment!
Please enter your name here