ਕਾਂਸਟੇਬਲ ਵੱਲੋਂ ਮਹਿਲਾ ਕਾਂਸਟੇਬਲ ਨੂੰ ਮਾਰਨ ਤੋਂ ਬਾਅਦ ਆਤਮ ਹੱਤਿਆ

0
255

ਫਿਰੋਜ਼ਪੁਰ (ਅਸ਼ੋਕ ਸ਼ਰਮਾ)
ਸਵੈਟ ਟੀਮ ਵਿਚ ਤਾਇਨਾਤ ਕਾਂਸਟੇਬਲ ਗੁਰਸੇਵਕ ਸਿੰਘ ਨੇ ਸ਼ਨੀਵਾਰ ਦੇਰ ਰਾਤ ਛਾਉਣੀ ਦੇ ਬਾਬਾ ਸ਼ੇਰ ਸ਼ਾਹ ਵਲੀ ਚੌਕ ‘ਚ ਮਹਿਲਾ ਕਾਂਸਟੇਬਲ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ |
ਥਾਣਾ ਛਾਉਣੀ ਵਿਚ ਸੀ ਸੀ ਟੀ ਐੱਨ ਐੱਸ ਵਿੰਗ ਵਿਚ ਅਪਰੇਟਰ ਵਜੋਂ ਤਾਇਨਾਤ ਪਿੰਡ ਚੂਚਕਵਿੰਡ ਥਾਣਾ ਮੱਲਾਂਵਾਲਾ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇਰ ਰਾਤ ਡਿਊਟੀ ਖ਼ਤਮ ਕਰ ਕੇ ਪੁਲਸ ਲਾਈਨ ਸਥਿਤ ਆਪਣੇ ਪਿਤਾ ਦੇ ਸਰਕਾਰੀ ਕੁਆਰਟਰ ਵਿਚ ਵਾਪਸ ਆ ਰਹੀ ਸੀ | ਜਦੋਂ ਉਹ ਚੌਕ ਵਿਚ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਮੌਜੂਦ ਕਾਰ ਸਵਾਰ ਪਿੰਡ ਨੋਰੰਗ ਕੇ ਸਿਆਲ ਦੇ ਗੁਰਸੇਵਕ ਸਿੰਘ ਨੇ ਐਕਟਿਵਾ ‘ਤੇ ਆ ਰਹੀ ਅਮਨਦੀਪ ਨੂੰ ਜ਼ਬਰਦਸਤੀ ਰੋਕ ਲਿਆ | ਕਿਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਝਗੜਾ ਹੋ ਗਿਆ ਤੇ ਗੁਰਸੇਵਕ ਆਪਣੇ ਲਾਇਸੰਸੀ ਹਥਿਆਰ ਨਾਲ ਅਮਨਦੀਪ ਨੂੰ ਪੰਜ ਗੋਲੀਆਂ ਮਾਰ ਕੇ ਫਰਾਰ ਹੋ ਗਿਆ | ਇਥੋਂ ਤੀਹ ਕਿਲੋਮੀਟਰ ਦੂਰ ਤਲਵੰਡੀ ਭਾਈ ਦੇ ਨੇੜੇ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ | ਡੀ ਐੱਸ ਪੀ ਸੰਦੀਪ ਸਿੰਘ ਨੇ ਕਿਹਾ ਕਿ ਫੌਰੀ ਤੌਰ ‘ਤੇ ਇਹ ਪਤਾ ਨਹੀਂ ਚੱਲ ਸਕਿਆ ਕਿ ਦੋਹਾਂ ਦਰਮਿਆਨ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ |

LEAVE A REPLY

Please enter your comment!
Please enter your name here