25 C
Jalandhar
Sunday, September 8, 2024
spot_img

ਸਾਰੀ ਜ਼ਿੰਮੇਵਾਰੀ ਮਹਿਲਾਵਾਂ ਹੱਥ

10 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਮਹਿਲਾ ਟੀ-20 ਵਰਲਡ ਕੱਪ ਵਿਚ ਮੈਚ ਰੈਫਰੀ ਤੇ ਅੰਪਾਇਰ ਐਤਕੀਂ ਮਹਿਲਾਵਾਂ ਹੀ ਹੋਣਗੀਆਂ | ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਪਹਿਲੀ ਵਾਰ ਮਰਦ ਰੈਫਰੀਆਂ ਤੇ ਅੰਪਾਇਰਾਂ ਦੀ ਥਾਂ ਮੈਚ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਮਹਿਲਾਵਾਂ ਨੂੰ ਦਿੱਤੀ ਹੈ | ਆਈ ਸੀ ਸੀ ਦੀ ਅੰਪਾਇਰਾਂ ਤੇ ਰੈਫਰੀਆਂ ਦੀ 13 ਮੈਂਬਰੀ ਲਿਸਟ ਵਿਚ ਭਾਰਤ ਤੋਂ ਜੀ ਐੱਸ ਲਕਸ਼ਮੀ, ਵਿ੍ੰਦਾ ਰਾਠੀ ਤੇ ਐੱਨ ਜਨਨੀ ਸ਼ਾਮਲ ਕੀਤੀਆਂ ਗਈਆਂ ਹਨ | ਲਕਸ਼ਮੀ ਰੈਫਰੀ ਹੋਵੇਗੀ, ਜਦਕਿ ਵਿ੍ੰਦਾ ਤੇ ਜਨਨੀ ਅੰਪਾਇਰ ਦੇ ਤੌਰ ‘ਤੇ ਜ਼ਿੰਮੇਵਾਰੀ ਨਿਭਾਉਣਗੀਆਂ | ਆਈ ਸੀ ਸੀ ਨੇ ਕ੍ਰਿਕਟ ਵਿਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਇਹ ਫੈਸਲਾ ਕੀਤਾ ਹੈ |
ਲਕਸ਼ਮੀ 2020 ਵਿਚ ਮਰਦਾਂ ਦੇ ਵਨ ਡੇ ਮੁਕਾਬਲੇ ਵਿਚ ਵੀ ਰੈਫਰੀ ਦੀ ਭੂਮਿਕਾ ਨਿਭਾ ਚੁੱਕੀ ਹੈ | 54 ਸਾਲ ਦੀ ਲਕਸ਼ਮੀ ਖੁਦ ਆਲਰਾਊਾਡਰ ਰਹਿ ਚੁੱਕੀ ਹੈ | ਆਪਣੇ 18 ਸਾਲ ਦੇ ਕੈਰੀਅਰ ਵਿਚ ਉਸ ਨੇ ਦੱਖਣ-ਮੱਧ ਰੇਲਵੇ, ਆਂਧਰਾ ਪ੍ਰਦੇਸ਼, ਬਿਹਾਰ, ਈਸਟ ਜ਼ੋਨ ਤੇ ਸਾਊਥ ਜ਼ੋਨ ਟੀਮਾਂ ਵੱਲੋਂ ਖੇਡਿਆ | 1999 ਵਿਚ ਉਹ ਭਾਰਤੀ ਟੀਮ ਲਈ ਵੀ ਚੁਣੀ ਗਈ ਸੀ, ਹਾਲਾਂਕਿ ਪਲੇਇੰਗ-11 ਵਿਚ ਥਾਂ ਨਹੀਂ ਬਣਾ ਸਕੀ ਹੀ | 2004 ਵਿਚ ਉਸ ਨੇ ਸੰਨਿਆਸ ਲੈ ਲਿਆ ਤੇ 2008 ਵਿਚ ਰੈਫਰੀ ਵਜੋਂ ਇਕ ਘਰੇਲੂ ਮੈਚ ‘ਚ ਆਪਣੇ ਖੇਡ ਜੀਵਨ ਦੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ | ਦਸੰਬਰ 2022 ਵਿਚ ਵਿ੍ੰਦਾ ਤੇ ਜਨਨੀ ਦੀ ਰਣਜੀ ਟੂਰਨਾਮੈਂਟ ਵਿਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਜੋੜੀ ਬਣੀ ਸੀ | ਦੋਹਾਂ ਨੂੰ 2018 ਵਿਚ ਆਈ ਸੀ ਸੀ ਅੰਪਾਇਰਾਂ ਦੇ ਵਿਕਾਸ ਪੈਨਲ ‘ਚ ਵੀ ਸ਼ਾਮਲ ਕੀਤਾ ਗਿਆ ਸੀ | ਮੁੰਬਈ ਦੇ ਮੈਦਾਨਾਂ ਵਿਚ ਅੰਪਾਇਰਿੰਗ ਦੀ ਸ਼ੁਰੂਆਤ ਕਰਨ ਵਾਲੀ ਵਿ੍ੰਦਾ 2013 ਵਿਚ ਮਹਿਲਾ ਵਰਲਡ ਕੱਪ ‘ਚ ਆਫੀਸ਼ੀਅਲ ਸਕੋਰਰ ਵੀ ਰਹਿ ਚੁੱਕੀ ਹੈ | ਜਨਨੀ ਨੇ ਅੰਪਾਇਰਿੰਗ ਕੈਰੀਅਰ ਦੀ ਸ਼ੁਰੂਆਤ 2021 ਵਿਚ ਤਾਮਿਲਨਾਡੂ ਪ੍ਰੀਮੀਅਰ ਲੀਗ ਤੋਂ ਕੀਤੀ ਸੀ | ਉਹ ਸਾਫਟਵੇਅਰ ਇੰਜੀਨੀਅਰ ਸੀ, ਪਰ ਅੰਪਾਇਰ ਬਣਨ ਦੇ ਸ਼ੌਕ ਵਿਚ ਉਸ ਨੇ ਨੌਕਰੀ ਛੱਡ ਦਿੱਤੀ ਸੀ |

Related Articles

LEAVE A REPLY

Please enter your comment!
Please enter your name here

Latest Articles