21.5 C
Jalandhar
Sunday, December 22, 2024
spot_img

ਲੁਧਿਆਣਾ ਦੀਆਂ ਦੋ ਫੈਕਟਰੀਆਂ ‘ਚ ਅੱਗ

ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਜੰਡਿਆਲੀ ਸਥਿਤ ਦੋ ਸਪਿਨਿੰਗ ਮਿੱਲਾਂ ‘ਚ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਕਾਰਨ ਵੱਡੇ ਮਾਲੀ ਨੁਕਸਾਨ ਦਾ ਦਾਅਵਾ ਕੀਤਾ ਗਿਆ ਹੈ | ਲੁਧਿਆਣਾ ਅਤੇ ਸਮਰਾਲਾ ਦੇ ਫਾਇਰ ਕਰਮੀਆਂ ਨੂੰ ਅੱਗ ਬੁਝਾਉਣ ‘ਚ ਅੱਠ ਘੰਟੇ ਤੋਂ ਵੱਧ ਦਾ ਸਮਾਂ ਲੱਗਾ | ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਕਪਿਲਾ ਟੈਕਸ ਵਿਖੇ ਤੜਕੇ 3.30 ਵਜੇ ਅੱਗ ਲੱਗੀ, ਜੋ ਨਾਲ ਲੱਗਦੀ ਫੈਕਟਰੀ ਪਾਰਸਨਾਥ ਕੌਂਬਰਸ ਤੇ ਸਪਿਨਰ ਤੱਕ ਫੈਲ ਗਈ |
ਕਪਿਲਾ ਟੈਕਸ ਦੇ ਮਾਲਕ ਗੌਤਮ ਜੈਨ ਨੇ ਦੱਸਿਆ ਕਿ ਰਾਤ ਦੀ ਸ਼ਿਫਟ ਨਾ ਹੋਣ ਕਾਰਨ ਉਨ੍ਹਾਂ ਦੀ ਫੈਕਟਰੀ ਬੰਦ ਸੀ, ਜਦਕਿ ਪਾਰਸਨਾਥ ਮਿੱਲ ‘ਚ ਰਾਤ ਦੀ ਸ਼ਿਫਟ ਚੱਲ ਰਹੀ ਸੀ | ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਪੈਟਰੋਲੀਅਮ ਪਦਾਰਥ ਹੋਣ ਕਾਰਨ ਅੱਗ ਹੋਰ ਤੇਜ਼ ਹੋ ਗਈ |

Related Articles

LEAVE A REPLY

Please enter your comment!
Please enter your name here

Latest Articles