ਦੋ ਕਤਲ ਰੁਕ ਸਕਦੇ ਸੀ!

0
246

ਲੰਡਨ : ਇੰਗਲੈਂਡ ‘ਚ ਪੁੱਤ ਵੱਲੋਂ ਮਾਂ-ਬਾਪ ਦੇ ਕਤਲਾਂ ਨੂੰ ਰੋਕਿਆ ਜਾ ਸਕਦਾ ਸੀ ਬਸ਼ਰਤੇ ਅਪਰਾਧ ਤੋਂ ਪਹਿਲਾਂ ਪਰਵਾਰ ਨਾਲ ਜੁੜੀਆਂ ਏਜੰਸੀਆਂ ਨੇ ਪਰਵਾਰ ਵਿਚਲੇ ਮਸਲੇ ਨੂੰ ਸਹੀ ਢੰਗ ਨਾਲ ਹੱਲ ਕੀਤਾ ਹੁੰਦਾ | 25 ਸਾਲ ਦੇ ਅਨਮੋਲ ਚਾਨਾ ਨੇ ਫਰਵਰੀ 2020 ‘ਚ ਆਪਣੀ ਮਾਂ ਜਸਬੀਰ ਕੌਰ (52) ਅਤੇ ਮਤਰੇਏ ਪਿਤਾ ਰੁਪਿੰਦਰ ਬਾਸਨ (51) ਨੂੰ ਘਰ ‘ਚ 20 ਤੋਂ ਵੱਧ ਵਾਰ ਚਾਕੂ ਮਾਰ ਕੇ ਮਾਰ ਦਿੱਤਾ ਸੀ | ਉਸ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਚਾਨਾ ਆਪਣੀ ਮਾਂ ਲਈ ਖਤਰਾ ਬਣ ਗਿਆ ਸੀ ਤੇ ਉਹ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ | ਪਰਵਾਰ ਇਸ ਮਾਮਲੇ ‘ਚ ਵਾਰ-ਵਾਰ ਸਹਾਇਤਾ ਦੀ ਮੰਗ ਕਰ ਰਿਹਾ ਸੀ, ਪਰ ਉਸ ਦੀਆਂ ਚਿੰਤਾਵਾਂ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ |

LEAVE A REPLY

Please enter your comment!
Please enter your name here