ਨਵੀਂ ਦਿੱਲੀ : ਕਾਲੀਕਟ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਸ਼ੁੱਕਰਵਾਰ ਤੜਕੇ ਇੰਜਣ ਫੇਲ੍ਹ ਹੋਣ ਕਾਰਨ ਆਬੂ ਧਾਬੀ ਹਵਾਈ ਅੱਡੇ ‘ਤੇ ਪਰਤ ਗਈ | ਕਰੀਬ ਇਕ ਹਜ਼ਾਰ ਫੁੱਟ ਦੀ ਉਚਾਈ ‘ਤੇ ਜਹਾਜ਼ ਦੇ ਇੰਜਣ ‘ਚ ਅੱਗ ਦੇਖੀ ਗਈ | ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਬੋਇੰਗ 737-800 ਜਹਾਜ਼ ‘ਚ 184 ਯਾਤਰੀ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ |