ਵਾਸ਼ਿੰਗਟਨ : ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਹੈ ਕਿ ਚੀਨੀ ਜਾਸੂਸੀ ਗੁਬਾਰਾ, ਜਿਸ ਦਾ ਆਕਾਰ ਤਿੰਨ ਬੱਸਾਂ ਜਿੰਨਾ ਹੈ, ਨੂੰ ਅਮਰੀਕੀ ਹਵਾਈ ਖੇਤਰ ‘ਚ ਦੇਖਿਆ ਗਿਆ | ਇਹ ਘਟਨਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਚੀਨ ਦੌਰੇ ਤੋਂ ਕੁਝ ਦਿਨ ਪਹਿਲਾਂ ਹੋਈ ਹੈ | ਪੈਂਟਾਗਨ ਦੇ ਬੁਲਾਰੇ ਬਿ੍ਗੇਡੀਅਰ ਜਨਰਲ ਪੈਟ ਰਾਈਡਰ ਨੇ ਪੱਤਰਕਾਰਾਂ ਨੂੰ ਕਿਹਾ-ਅਮਰੀਕੀ ਸਰਕਾਰ ਨੇ ਜਾਸੂਸੀ ਗੁਬਾਰੇ ਦਾ ਪਤਾ ਲਗਾਇਆ ਹੈ ਅਤੇ ਉਹ ਇਸ ਸਮੇਂ ਅਮਰੀਕੀ ਹਵਾਈ ਖੇਤਰ ‘ਚ ਉੱਡ ਰਿਹਾ ਹੈ |