ਉਡਾਣ ਲੇਟ ਹੋਣ ‘ਤੇ ਹੰਗਾਮਾ

0
252

ਨਵੀਂ ਦਿੱਲੀ : ਸਪਾਈਸ ਜੈੱਟ ਦੇ ਪਟਨਾ ਜਾਣ ਵਾਲੇ ਜਹਾਜ਼ ਵੱਲੋਂ ਦੋ ਘੰਟੇ ਤੋਂ ਵੱਧ ਦੇਰੀ ਨਾਲ ਉਡਾਣ ਭਰਨ ਕਾਰਨ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਯਾਤਰੀਆਂ ਅਤੇ ਏਅਰਲਾਈਨ ਸਟਾਫ ਵਿਚਾਲੇ ਤਿੱਖੀ ਬਹਿਸ ਹੋ ਗਈ | ਫਲਾਈਟ (8721) ‘ਤੇ ਸਵਾਰ ਯਾਤਰੀ ਨੇ ਦੱਸਿਆ ਕਿ ਜਹਾਜ਼ ਨੇ 7.20 ਵਜੇ ਟਰਮੀਨਲ-3 ਤੋਂ ਉਡਾਣ ਭਰਨੀ ਸੀ | ਏਅਰਲਾਈਨ ਸਟਾਫ ਨੇ ਪਹਿਲਾਂ ਕਿਹਾ ਕਿ ਖਰਾਬ ਮੌਸਮ ਕਾਰਨ ਫਲਾਈਟ ਲੇਟ ਹੋਈ, ਪਰ ਬਾਅਦ ‘ਚ ਦੇਰੀ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਗਿਆ | ਆਖਿਰਕਾਰ ਜਹਾਜ਼ ਨੇ ਸਵੇਰੇ 10.10 ਵਜੇ ਉਡਾਨ ਭਰੀ |

LEAVE A REPLY

Please enter your comment!
Please enter your name here