ਨਵੀਂ ਦਿੱਲੀ : ਰੀਓ ਓਲੰਪਿਕ ‘ਚ ਚੌਥੇ ਸਥਾਨ ‘ਤੇ ਰਹਿਣ ਵਾਲੀ ਜਿਮਨਾਸਟਕ ਦੀਪਾ ਕਰਮਾਕਰ ‘ਤੇ 21 ਮਹੀਨਿਆਂ ਦੀ ਪਾਬੰਦੀ ਲਾ ਦਿੱਤੀ ਗਈ ਹੈ | ਉਸ ਦਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ | ਇਸ ਤੋਂ ਇਲਾਵਾ ਗੁਜਰਾਤ ‘ਚ ਨੈਸ਼ਨਲ ਖੇਡਾਂ ‘ਚ ਹਿੱਸਾ ਲੈਣ ਵਾਲੇ 10 ਖਿਡਾਰੀ ਵੀ ਡੋਪ ਦੇ ਦੋਸ਼ੀ ਪਾਏ ਗਏ ਹਨ | ਦੀਪਾ ਨੇ 2014 ‘ਚ ਕਾਮਨਵੈਲਥ ਖੇਡਾਂ ‘ਚ ਜਿਮਨਾਸਟਿਕ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ | ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈ ਟੀ ਏ) ਵੱਲੋਂ ਕਰਵਾਏ ਡੋਪ ਟੈਸਟ ਅਨੁਸਾਰ ਦੀਪਾ ਕਰਮਕਾਰ ਅੰਤਰਰਾਸ਼ਟਰੀ ਜਿਮਨਾਸਟਿਕ ਮਹਾਂਸੰਘ ਵੱਲੋਂ ਗਏ ਗਏ ਸੈਂਪਲ ‘ਚ ਪਾਬੰਦੀਸ਼ੁਦਾ ਦਵਾਈ ਹਾਈਜੇਨਾਮਾਇਨ ਲੈਣ ਦੀ ਦੋਸ਼ੀ ਪਾਈ ਗਈ ਹੈ | ਦੀਪਾ ਦੇ ਸੈਂਪਲ 11 ਅਕਤੂਬਰ 2021 ਨੂੰ ਮੁਕਾਬਲੇ ਤੋਂ ਬਾਅਦ ਲਏ ਗਏ ਸਨ | ਉਸ ‘ਤੇ ਇਹ ਪਾਬੰਦੀ ਜੁਲਾਈ 2023 ਤੱਕ ਜਾਰੀ ਰਹੇਗੀ | ਇਸ ਤੋਂ ਇਲਾਵਾ ਗੁਜਰਾਤ ਨੈਸ਼ਨਲ ਖੇਡਾਂ ‘ਚ ਹਿੱਸਾ ਲੈਣ ਵਾਲੇ 10 ਖਿਡਾਰੀ ਡੋਪ ‘ਚ ਫਸੇ ਹੋਏ ਹਨ | ਇਨ੍ਹਾਂ ‘ਚ ਤਮਗਾ ਜਿੱਤਣ ਵਾਲੇ 7 ਖਿਡਾਰੀ ਵੀ ਸ਼ਾਮਲ ਹਨ |