ਸਾਹਡੋਲ : ਮੱਧ ਪ੍ਰਦੇਸ਼ ਦੇ ਆਦਿਵਾਸੀ ਖੇਤਰਾਂ ਵਿੱਚ ਅੰਧ-ਵਿਸ਼ਵਾਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਪਿਛਲੇ ਦਿਨੀਂ ਪਿੰਡ ਸਿੰਘਪੁਰ ਕਠੌਟੀਆ ਤੋਂ ਇੱਕ ਮਾਸੂਮ ਬੱਚੀ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਸੀ | ਹੁਣ ਇੱਕ ਵਾਰ ਫਿਰ ਉਹੀ ਮਾਮਲਾ ਸਾਹਮਣੇ ਆਇਆ ਹੈ | ਕਠੌਟੀਆ ਦੇ ਨਾਲ ਲੱਗਦੇ ਪਿੰਡ ਸਲਾਮਤਪੁਰ ਵਿੱਚ ਇੱਕ ਹੋਰ ਬੱਚੀ ਨੂੰ ਗਰਮ ਰਾਡਾਂ ਨਾਲ 24 ਵਾਰ ਦਾਗ ਦਿੱਤਾ ਗਿਆ | ਇਲਾਜ ਦੇ ਨਾਂਅ ‘ਤੇ ਬੱਚੀਆਂ ਨੂੰ ਇਸ ਪ੍ਰਥਾ ਦਾ ਸ਼ਿਕਾਰ ਬਣਾਇਆ ਗਿਆ ਹੈ | ਸਿੰਘਪੁਰ ਕਠੌਟੀਆ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਸਲਾਮਤਪੁਰ ਵਿੱਚ ਤਿੰਨ ਮਹੀਨੇ ਦੀ ਬਿਮਾਰ ਬੱਚੀ ਨੂੰ ਠੀਕ ਕਰਨ ਦੇ ਨਾਂਅ ‘ਤੇ ਇੱਕ ਔਰਤ ਨੇ ਲੋਹੇ ਦੀ ਗਰਮ ਰਾਡ ਨਾਲ 24 ਵਾਰ ਕੀਤੇ | ਇਸ ਨਾਲ ਲੜਕੀ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਮੈਡੀਕਲ ਕਾਲਜ ਸਾਹਡੋਲ ਵਿਖੇ ਦਾਖਲ ਕਰਵਾਇਆ ਗਿਆ | ਹਾਲਤ ਨਾਜ਼ੁਕ ਹੋਣ ‘ਤੇ ਪਰਵਾਰਕ ਮੈਂਬਰਾਂ ਵੱਲੋਂ ਮੈਡੀਕਲ ਕਾਲਜ ਤੋਂ ਨਿੱਜੀ ਹਸਪਤਾਲ ਲਿਜਾਇਆ ਗਿਆ | ਇਸ ਤੋਂ ਪਹਿਲਾਂ ਇਸੇ ਪਿੰਡ ‘ਚ ਤਿੰਨ ਮਹੀਨੇ ਦੀ ਬੱਚੀ ਨੂੰ ਨਿਮੋਨੀਆ ਹੋਣ ‘ਤੇ ਲੋਹੇ ਦੀ ਗਰਮ ਰਾਡ ਨਾਲ 51 ਵਾਰ ਦਾਗਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਸਾਹਹੋਲ ਦੇ ਕਬਾਇਲੀ ਖੇਤਰਾਂ ਵਿੱਚ ਇਹ ਇੱਕ ਮਾੜੀ ਪ੍ਰਥਾ ਹੈ ਕਿ ਬਿਮਾਰ ਬੱਚਿਆਂ ਨੂੰ ਲੋਹੇ ਦੀ ਰਾਡ ਨਾਲ ਦਾਗਣ ਨਾਲ ਠੀਕ ਕੀਤਾ ਜਾ ਸਕਦਾ ਹੈ | ਪ੍ਰਸ਼ਾਸਨ ਨੇ ਇਸ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਚਲਾਈ ਹੈ |