ਯੂ ਪੀ ‘ਚ ਪਬਜੀ ਲਈ ਮਾਂ ਦੀ ਹੱਤਿਆ

0
326

ਲਖਨਊ : ਲਖਨਊ ‘ਚ ਪਬਜੀ ਨਾ ਖੇਡਣ ਦੇਣ ਤੋਂ ਨਾਰਾਜ਼ 16 ਸਾਲ ਦੇ ਪੁੱਤ ਨੇ ਆਪਣੀ ਹੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਤਿੰਨ ਦਿਨ ਤੱਕ ਉਸ ਨੇ ਘਰ ‘ਚ ਹੀ ਮਾਂ ਦੀ ਲਾਸ਼ ਨੂੰ ਛੁਪਾ ਕੇ ਰੱਖਿਆ | ਹੱਤਿਆ ਤੋਂ ਬਾਅਦ ਉਸੇ ਰਾਤ ਨੂੰ ਪੁੱਤ ਨੇ 10 ਸਾਲ ਦੀ ਭੈਣ ਦੇ ਨਾਲ ਘਰ ‘ਚ ਰਾਤ ਗੁਜ਼ਾਰੀ | ਦੂਜੇ ਦਿਨ, ਐਤਵਾਰ ਨੂੰ ਭੈਣ ਨੂੰ ਘਰ ‘ਚ ਬੰਦ ਕਰਕੇ ਦੋਸਤ ਦੇ ਘਰ ਚਲਾ ਗਿਆ | ਰਾਤ ਨੂੰ ਦੋਸਤ ਨੂੰ ਨਾਲ ਲੈ ਕੇ ਆਇਆ ਅਤੇ ਆਨਲਾਈਨ ਆਰਡਰ ਕਰਕੇ ਖਾਣਾ ਮੰਗਵਾਇਆ | ਖਾਣਾ ਖਾਣ ਤੋਂ ਬਾਅਦ ਲੈਪਟਾਪ ‘ਤੇ ਫ਼ਿਲਮ ਦੇਖੀ | ਦੋਸਤ ਨੇ ਮਾਂ ਦੇ ਬਾਰੇ ‘ਚ ਪੁੱਛਿਆ ਤਾਂ ਦੱਸਿਆ ਕਿ ਦਾਦੀ ਦੀ ਸਿਹਤ ਖਰਾਬ ਹੈ | ਮੰਮੀ ਉਨ੍ਹਾ ਕੋਲ ਗਈ ਹੈ | ਹੱਤਿਆ ਦੇ ਤਿੰਨ ਦਿਨ ਬੀਤਣ ਤੋਂ ਬਾਅਦ ਸੋਮਵਾਰ ਦੀ ਰਾਤ ਇੱਕ ਹੋਰ ਦੋਸਤ ਨੂੰ ਰੁਕਣ ਲਈ ਘਰ ਬੁਲਾਇਆ | ਇਸ ਰਾਤ ਦੋਵਾਂ ਨੇ ਕੁਝ ਖਾਧਾ | ਤਿੰਨ ਦਿਨ ਲਾਸ਼ ਘਰ ‘ਚ ਹੋਣ ਕਾਰਨ ਸੜਨ ਲੱਗੀ ਤੇ ਬਦਬੂ ਆਉਣ ਲੱਗੀ | ਦੋਸਤ ਨੂੰ ਪਤਾ ਨਾ ਲੱਗੇ ਇਸ ਲਈ ਹਤਿਆਰੇ ਪੁੱਤ ਨੇ ਪੂਰੇ ਘਰ ‘ਚ ਰੂਮ ਪਰਫਿਊਮ ਛਿੜਕ ਦਿੱਤਾ | ਮੰਗਲਵਾਰ ਦੀ ਸਵੇਰ ਦੋਸਤ ਚਲਾ ਗਿਆ ਤੇ ਮੁਲਜ਼ਮ ਮੁਹੱਲੇ ‘ਚ ਖੇਡਣ ਚਲਾ ਗਿਆ | ਸ਼ਾਮ ਤੱਕ ਬਦਬੂ ਫੈਲਣ ਲੱਗੀ ਤਾਂ ਉਸ ਨੇ ਰਾਤ ਨੂੰ ਪਿਤਾ ਨੂੰ ਵੀਡੀਓ ਕਾਲ ਕੀਤਾ | ਫਿਰ ਘਟਨਾ ਬਾਰੇ ਦੱਸਿਆ |
ਵਾਰਾਨਸੀ ਦੇ ਰਹਿਣ ਵਾਲੇ ਨਵੀਨ ਕੁਮਾਰ ਸਿੰਘ ਫੌਜ ‘ਚ ਜੂਨੀਅਰ ਕਮਿਸ਼ਨ ਅਫਸਰ ਹਨ | ਉਨ੍ਹਾਂ ਦੀ ਪੋਸਟਿੰਗ ਪੱਛਮੀ ਬੰਗਾਲ ‘ਚ ਹੈ | ਲਖਨਊ ਦੇ ਪੀ ਜੀ ਆਈ ਇਲਾਕੇ ‘ਚ ਯਮੁਨਾਪੁਰਮ ਕਾਲੋਨੀ ‘ਚ ਉਨ੍ਹਾਂ ਦਾ ਮਕਾਨ ਹੈ | ਇੱਥੇ ਉਨ੍ਹਾਂ ਦੀ ਪਤਨੀ ਸਾਧਨਾ (40) ਅਤੇ 16 ਸਾਲ ਦੇ ਪੁੱਤਰ ਅਤੇ 10 ਸਾਲ ਦੀ ਲੜਕੀ ਦੇ ਨਾਲ ਰਹਿ ਰਹੀ ਸੀ | ਪੁੱਤ ਨੇ ਮੰਗਲਵਾਰ ਰਾਤ ਆਪਣੇ ਪਿਤਾ ਨਵੀਨ ਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਉਸ ਨੇ ਮਾਂ ਦੀ ਹੱਤਿਆ ਕਰ ਦਿੱਤੀ | ਨਵੀਨ ਨੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਆਪਣੇ ਘਰ ਭੇਜਿਆ | ਫਿਰ ਪੁਲਸ ਪਹੁੰਚੀ ਤਾਂ ਘਰ ਦੇ ਅੰਦਰ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਈ |
ਪੁਲਸ ਨੂੰ ਸਾਧਨਾ ਦੇ ਮਿ੍ਤਕ ਸਰੀਰ ਕੋਲ ਨਵੀਨ ਦੀ ਲਾਇਸੰਸੀ ਪਿਸਤੌਲ ਮਿਲੀ |
ਪਿਸਤੌਲ ਦੀ ਮੈਗਜ਼ੀਨ ਪੂਰੀ ਖਾਲੀ ਸੀ | ਇਸ ਤੋਂ ਪੁਲਸ ਨੇ ਅੰਦਾਜ਼ਾ ਲਾਇਆ ਕਿ ਬੇਟੇ ਨੇ ਮੈਗਜ਼ੀਨ ਦੀਆਂ ਸਾਰੀਆਂ ਗੋਲੀਆਂ ਮਾਂ ਉਪਰ ਚਲਾ ਦਿੱਤੀਆਂ |
ਪੁਲਸ ਨੇ ਦੱਸਿਆ ਕਿ ਪੁੱਤ ਤੋਂ ਘਟਨਾ ਬਾਰੇ ਜਾਣਕਾਰੀ ਲਈ ਤਾਂ ਉਸ ਨੇ ਪਹਿਲਾਂ ਗੁੰਮਰਾਹ ਕਰਨਾ ਸ਼ੁਰੂ ਕੀਤਾ | ਪਹਿਲਾਂ ਕਿਹਾ ਕਿ ਬਿਜਲੀ ਮਿਸਤਰੀ ਘਰ ਆਇਆ ਸੀ | ਉਸ ਨੇ ਹੀ ਮਾਂ ਦੀ ਹੱਤਿਆ ਕੀਤੀ, ਪਰ ਸਖ਼ਤੀ ਨਾਲ ਪੁੱਛਤਾਛ ਕਰਨ ‘ਤੇ ਉਸ ਨੇ ਸਾਰੀ ਕਹਾਣੀ ਦੱਸੀ | ਪੁੱਤ ਨੇ ਹੱਤਿਆ ਦੀ ਗੱਲ ਸਵੀਕਾਰ ਕਰ ਲਈ ਹੈ |

LEAVE A REPLY

Please enter your comment!
Please enter your name here