9.8 C
Jalandhar
Sunday, December 22, 2024
spot_img

ਬਾਲ ਵਿਆਹ ਮਾਮਲੇ ‘ਚ ਕਾਰਵਾਈ, 2211 ਗਿ੍ਫਤਾਰ

ਗੁਹਾਟੀ : ਆਸਾਮ ‘ਚ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ‘ਚ ਪੁਲਸ ਨੇ ਵੱਡੀ ਕਾਰਵਾਈ ਕੀਤੀ | ਪੁਲਸ ਨੇ ਸ਼ਨੀਵਾਰ ਤੱਕ ਬਾਲ ਵਿਆਹ ਨਾਲ ਜੁੜੇ ਮਾਮਲਿਆਂ ‘ਚ ਸ਼ਾਮਲ 2 ਹਜ਼ਾਰ 170 ਲੋਕਾਂ ਨੂੰ ਗਿ੍ਫਤਾਰ ਕੀਤਾ ਹੈ | ਆਈ ਜੀ ਪੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਭੂਈਆ ਨੇ ਦੱਸਿਆ ਕਿ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ‘ਚ ਸ਼ਾਮਲ 2211 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਉਨ੍ਹਾ ਮੁਤਾਬਕ ਗਿ੍ਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਹੋਰ ਵਧੇਗੀ |
ਇਸ ਤੋਂ ਪਹਿਲਾਂ ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਸੀ ਕਿ ਅਸਾਮ ‘ਚ ਬਾਲ ਵਿਆਹ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ | ਉਨ੍ਹਾ ਕਿਹਾ ਕਿ ਪੁਲਸ ਨੇ ਸ਼ੁੱਕਰਵਾਰ ਸੂਬੇ ‘ਚ ਘੱਟੋ-ਘੱਟ 1800 ਲੋਕਾਂ ਨੂੰ ਗਿ੍ਫਤਾਰ ਕੀਤਾ ਸੀ | 23 ਜਨਵਰੀ ਨੂੰ ਰਾਜ ਮੰਤਰੀ ਮੰਡਲ ਨੇ ਬਾਲ ਵਿਆਹ ਨਾਲ ਸੰਬੰਧਤ ਮਾਮਲਿਆਂ ‘ਚ ਕਾਰਵਾਈ ਕਰਨ ਦਾ ਫੈਸਲਾ ਕੀਤਾ ਸੀ | ਉਦੋਂ ਤੋਂ ਲੈ ਕੇ ਹੁਣ ਤੱਕ ਪਿਛਲੇ 10 ਦਿਨਾਂ ‘ਚ ਪੁਲਸ ਨੇ ਬਾਲ ਵਿਆਹ ਦੀਆਂ 4004 ਘਟਨਾਵਾਂ ਦਰਜ ਕੀਤੀਆਂ | ਇਸ ਸੰਬੰਧ ‘ਚ ਕਈ ਲੋਕਾਂ ਨੂੰ ਗਿ੍ਫਤਾਰ ਵੀ ਕੀਤਾ ਗਿਆ ਹੈ | ਪੁਲਸ ਸੂਤਰਾਂ ਨੇ ਦੱਸਿਆ ਕਿ ਹਰ ਜ਼ਿਲ੍ਹੇ ਦੇ ਅੰਕੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਗਿ੍ਫਤਾਰੀਆਂ ਦੀ ਅਸਲ ਗਿਣਤੀ ਦਾ ਪਤਾ ਲੱਗ ਸਕਦਾ ਹੈ | ਪ੍ਰਸ਼ਾਂਤ ਕੁਮਾਰ ਭੂਈਆ ਨੇ ਕਿਹਾ ਸੀ ਕਿ ਸ਼ੱੁਕਰਵਾਰ ਸਵੇਰ ਤੱਕ ਕੁੱਲ ਗਿ੍ਫਤਾਰੀਆਂ ਦੀ ਗਿਣਤੀ 1793 ਸੀ | ਧੁਬੜੀ ਵਿੱਚ 370 ਸ਼ਿਕਾਇਤਾਂ ਦਰਜ ਹੋਈਆਂ ਤੇ ਸਭ ਤੋਂ ਵੱਧ 136 ਗਿ੍ਫਤਾਰੀਆਂ ਹੋਈਆਂ ਹਨ | ਇਸ ਤੋਂ ਇਲਾਵਾ ਬਾਰਪੇਟਾ ‘ਚ 110 ਅਤੇ ਨਗਾਓਾ ‘ਚ 100 ਗਿ੍ਫਤਾਰੀਆਂ ਹੋਈਆਂ ਹਨ | ਮੁੱਖ ਮੰਤਰੀ ਨੇ ਕਿਹਾ ਸੀ ਕਿ ਅਜਿਹੇ ਵਿਆਹਾਂ ‘ਚ ਹਿੱਸਾ ਲੈਣ ਵਾਲੇ ਪੰਡਤਾਂ, ਕਾਜ਼ੀਆਂ ਅਤੇ ਪਰਵਾਰਕ ਮੈਂਬਰਾਂ ‘ਤੇ ਵੀ ਕੇਸ ਦਰਜ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles