ਨਵੀਂ ਦਿੱਲੀ : ਕੇਂਦਰ ਸਰਕਾਰ ਆਪਣੇ ਇਕ ਕਰੋੜ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਨੂੰ ਮੌਜੂਦਾ 38 ਫੀਸਦੀ ਤੋਂ 4 ਫੀਸਦੀ ਵਧਾ ਕੇ 42 ਫੀਸਦੀ ਕਰ ਸਕਦੀ ਹੈ | ਇਸ ਮੰਤਵ ਲਈ ਇਕ ਫਾਰਮੂਲੇ ਤਹਿਤ ਸਹਿਮਤੀ ਬਣੀ ਹੈ | ਮਹਿੰਗਾਈ ਭੱਤੇ ਦੀ ਗਣਨਾ ਹਰ ਮਹੀਨੇ ਕਿਰਤ ਬਿਊਰੋ ਵੱਲੋਂ ਸਨਅਤੀ ਮੁਲਾਜ਼ਮਾਂ ਲਈ ਜਾਰੀ ਖਪਤਕਾਰ ਪ੍ਰਾਈਸ ਇੰਡੈਕਸ (ਸੀ ਪੀ ਆਈ-ਆਈ ਡਬਲਿਊ) ਦੇ ਅੰਕੜੇ ਅਨੁਸਾਰ ਕੀਤੀ ਜਾਂਦੀ ਹੈ | ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਦੇ ਆਗੂ ਸ਼ਿਵ ਗੋਪਾਲ ਮਿਸ਼ਰਾ ਨੇ ਦੱਸਿਆ ਕਿ ਦਸੰਬਰ 2022 ਲਈ ਸੀ ਪੀ ਆਈ-ਆਈ ਡਬਲਿਊ 31 ਜਨਵਰੀ ਨੂੰ ਜਾਰੀ ਕੀਤੀ ਗਈ ਸੀ, ਜਿਸ ਅਨੁਸਾਰ ਮਹਿੰਗਾਈ ਭੱਤੇ ‘ਚ 4.23 ਫੀਸਦੀ ਦਾ ਵਾਧਾ ਹੋ ਸਕਦਾ ਹੈ |