ਨਵੀਂ ਦਿੱਲੀ : ਦਿੱਲੀ ਵਿਚ 2019 ‘ਚ ਜਾਮੀਆ ਨਗਰ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਸ਼ਰਜੀਲ ਇਮਾਮ ਤੇ ਹੋਰਨਾਂ ਨੂੰ ਸ਼ਨੀਵਾਰ ਬਰੀ ਕਰਦਿਆਂ ਅਦਾਲਤ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਪੁਲਸ ਨੇ ‘ਬਲੀ ਦਾ ਬੱਕਰਾ’ ਬਣਾਇਆ | ਇਸ ਸੰਬੰਧ ‘ਚ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਐਤਵਾਰ ਕਿਹਾ ਕਿ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਦੀ ਰੋਜ਼ਾਨਾ ਹੋ ਰਹੀ ਦੁਰਵਰਤੋਂ ਨੂੰ ਰੋਕੇ | ਉਨ੍ਹਾ ਟਵੀਟ ਕਰਦਿਆਂ ਪੁੱਛਿਆ ਕਿ ਕੀ ਇਨ੍ਹਾਂ ਵਿਅਕਤੀਆਂ ਖਿਲਾਫ ਮੁੱਢਲੇ ਸਬੂਤ ਸਨ ਜਾਂ ਨਹੀਂ |